ਜਰਨੇਰਟ ਦੇ ਧੂੰਏਂ ਨਾਲ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ

157

ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲੇ ਵਿਚ ਇਕ ਪਰਿਵਾਰ ਦੇ ਛੇ ਮੈਂਬਰਾਂ ਦੀ ਜਨਰੇਟਰ ਦੇ ਧੂੰਏ ਕਾਰਨ ਸਾਹ ਘੁੱਟਣ ਨਾਲ ਮੌਤ ਹੋ ਗਈ। ਇਕ ਦੀ ਹਾਲਤ ਗੰਭੀਰ ਹੈ। ਜਾਨ ਗਵਾਉਣ ਵਾਲਿਆਂ ਵਿਚ ਦੋ ਔਰਤਾਂ ਅਤੇ ਚਾਰ ਆਦਮੀ ਸ਼ਾਮਲ ਸਨ। ਸਾਰੀਆਂ ਲਾਸ਼ਾਂ ਮੰਗਲਵਾਰ ਸਵੇਰੇ ਬਰਾਮਦ ਹੋਈਆਂ।
ਪੁਲਿਸ ਅਨੁਸਾਰ ਰਾਤ ਵੇਲੇ ਬਿਜਲੀ ਜਾਣ ਤੋਂ ਬਾਅਦ ਡੀਜ਼ਲ ਜਨਰੇਟਰ ਚਾਲੂ ਕੀਤਾ ਗਿਆ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਰਾਤ ਨੂੰ ਜਰਨੇਟਰ ਵਿੱਚ ਕੋਈ ਨੁਕਸ ਪੈ ਗਿਆ ਤੇ ਜਨਰੇਟਰ ਦਾ ਧੂੰਆਂ ਘਰ ਵਿੱਚ ਹੀ ਫੈਲ ਗਿਆ। ਪਰਿਵਾਰ ‘ਚ ਨੀਂਦ ਹੋਣ ਕਰਕੇ, ਹਰ ਕੋਈ ਬਾਹਰ ਨਹੀਂ ਆ ਸਕਿਆ।
ਮੰਗਲਵਾਰ ਸਵੇਰੇ ਗੁਆਂਢੀਆਂ ਨੇ ਘਰ ਵਿਚੋਂ ਧੂੰਆਂ ਨਿਕਲਦਾ ਵੇਖ ਕੇ ਦਰਵਾਜ਼ਾ ਖੋਲ੍ਹਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰ ਨੇ 6 ਜੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਜਿਨ੍ਹਾਂ ਵਿੱਚ ਅਜੇ ਲਸ਼ਕਰ (21), ਰਮੇਸ਼ ਲਸ਼ਕਰ (45), ਲਖਨ ਲਸ਼ਕਰ (10), ਕ੍ਰਿਸ਼ਨਾ ਲਸ਼ਕਰ (8), ਪੂਜਾ ਲਸ਼ਕਰ (14) ਅਤੇ ਮਾਧੁਰੀ ਲਸ਼ਕਰ (20) ਹਨ।

Real Estate