ਪੰਜਾਬ ਕਾਂਗਰਸ ਨੂੰ ਕਦੋਂ ਮਿਲੇਗਾ ਨਵਾਂ ਪ੍ਰਧਾਨ , ਕਿਸ ਨੂੰ ਮਿਲੇਗੀ ਕੈਬਨਿਟ ਵਿੱਚ ਥਾਂ ?

167

ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਪਾਰਟੀ ਜਲਦੀ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਥਾਂ ਕਿਸੇ ਹੋਰ ਨੂੰ ਪ੍ਰਧਾਨ ਲਾਵੇਗੀ ਤੇ ਨਾਲ ਹੀ ਕੈਬਿਨਟ ‘ਚ ਵੀ ਬਦਲਾਅ ਹੋਵੇਗਾ। ਰਾਵਤ ਨੇ ਕਿਹਾ ਹੈ ਕਿ ਇਹ ਬਦਲਾਅ “2-3 ਦਿਨਾਂ ਵਿੱਚ ਹੋਣਗੇ”। ਹਰੀਸ਼ ਰਾਵਤ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਅਹੁਦੇ ਉੱਤੇ ਕਾਇਮ ਰਹਿਣਗੇ। ਰਾਵਤ ਨੇ ਕਿਹਾ ਹੈ ਕਿ , “ਪੰਜਾਬ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਅਤੇ ਕੁਝ ਨਵੇਂ ਚਿਹਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਿਨਟ ਵਿੱਚ ਮਿਲਣਗੇ।” ਉਨ੍ਹਾਂ ਅੱਗੇ ਕਿਹਾ, “ਮੁੱਖ ਮੰਤਰੀ ਦੇ ਅਹੁਦੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਕਿਸੇ ਨੇ ਵੀ ਇਸ ਪੱਧਰ ‘ਤੇ ਬਦਲਾਅ ਦੀ ਡਿਮਾਂਡ ਨਹੀਂ ਕੀਤੀ। ਪਾਰਟੀ ਮੈਂਬਰਾਂ ਦੇ ਕੁਝ ਮਸਲੇ ਸਨ ਤੇ ਇਹ ਜਲਦੀ ਸੁਲਝਾ ਲਏ ਜਾਣਗੇ। ਪਾਰਟੀ ਨੂੰ ਕਈ ਫੈਕਟਰ ਧਿਆਨ ਵਿੱਚ ਰੱਖਣੇ ਪਏ।”

Real Estate