ਡੇਰਾ ਮੁਖੀ ਦਾ ਫਿਰ ਦੁਖਿਆ ਢਿੱਡ : ਦਿੱਲੀ ਦੇ ਏਮਜ਼ ’ਚ ਦਾਖਲ

49

ਬਲਾਤਕਾਰ ਤੇ ਕਤਲ ਮਾਮਲੇ ਵਿੱਚ ਕੈਦ ਕੀਤੇ ਗਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅੱਜ ਫਿਰ ਉਸ ਨੂੰ ਸਵੇਰੇ ਸੁਨਾਰੀਆ ਜੇਲ੍ਹ ਤੋਂ ਦਿੱਲੀ ਏਮਜ਼ ਲਿਜਾਇਆ ਗਿਆ। ਏਮਜ਼ ਵਿੱਚ ਉਸ ਦੀ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ। ਡੇਰਾ ਮੁਖੀ ਦੇ ਢਿੱਡ ਵਿੱਚ ਲਗਾਤਾਰ ਦਰਦ ਹੈ। ਸ਼ੁਰੂ ਵਿੱਚ ਉਸ ਨੂੰ ਇਲਾਜ ਲਈ ਰੋਹਤਕ ਦੇ ਪੀਜੀਆਈ ਲਿਜਾਇਆ ਗਿਆ ਸੀ ਪਰ ਡਾਕਟਰਾਂ ਨੇ ਉਸ ਨੂੰ ਏਮਜ਼ ਲਿਜਾਣ ਦੀ ਸਲਾਹ ਦਿੱਤੀ ਸੀ। ਅੱਜ ਸਵੇਰੇ ਪੰਜ ਵਜੇ ਸਖ਼ਤ ਸੁਰੱਖਿਆ ਵਿੱਚ ਉਸ ਨੂੰ ਦਿੱਲੀ ਸਥਿਤ ਏਮਜ਼ ਵਿੱਚ ਲਿਜਾਇਆ ਗਿਆ। 6
ਪਿਛਲੇ ਦਿਨੀਂ ਵੀ ਇਸ ਨੂੰ ਕਈ ਦਿਨਾਂ ਲਈ ਗੁਰੂਗ੍ਰਾਮ ਵਿਚ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਹਨੀਪ੍ਰੀਤ ਨੂੰ ਨਾਲ ਰੱਖਣ ਤੇ ਵਿਵਾਦ ਹੋ ਗਿਆ ਸੀ ।

Real Estate