ਠੱਗ ਚੋਕਸੀ ਨੂੰ ਮਿਲੀ ਜਮਾਨਤ , ਇਲਾਜ ਲਈ ਐਂਟੀਗਾ ਜਾ ਸਕੇਗਾ

123

ਡੋਮੀਨਿਕਾ ਹਾਈ ਕੋਰਟ ਵੱਲੋਂ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਇਲਾਜ ਲਈ ਵਾਪਸ ਐਂਟੀਗਾ ਅਤੇ ਬਰਬੂਡਾ ਜਾਣ ਲਈ ਜ਼ਮਾਨਤ ਦੇ ਦਿੱਤੀ ਹੈ ਉਸ ਨੂੰ ਇਲਾਜ ਲਈ ਵਾਪਸ ਐਂਟੀਗਾ ਤੇ ਬਾਰਬੁਡਾ ਜਾਣ ਦੀ ਖੁੱਲ੍ਹ ਦੇ ਦਿੱਤੀ ਹੈ। ਐਂਟੀਗਾ ਬਰੇਕਿੰਗ ਦੀ ਨਿਊਜ਼ ਰਿਪੋਰਟ ਮੁਤਾਬਕ ਹਾਈ ਕੋਰਟ ਵੱਲੋਂ ਚੋਕਸੀ ਨੂੰ ਐਂਟੀਗਾ ਜਾਣ ਲਈ ਸਹਿਮਤੀ ਦੇ ਦਿੱਤੀ ਗਈ ਹੈ।ਕੋਰਟ ਦਾ ਇਹ ਫੈਸਲਾ ਭਾਰਤ ਲਈ ਵੱਡਾ ਝਟਕਾ ਹੈ।
ਉਹ ਭਾਰਤ ਛੱਡਣ ਮਗਰੋਂ 2018 ਤੋਂ ਐਂਟੀਗਾ ’ਚ ਨਾਗਰਿਕ ਵਜੋਂ ਰਹਿ ਰਿਹਾ ਹੈ। ਉਸ ਨੂੰ ਇਹ ਜ਼ਮਾਨਤ 10 ਹਜ਼ਾਰ ਪੂਰਬੀ ਕੈਰੇਬੀਆਈ ਡਾਲਰ (ਲੱਗਪਗ 2।75 ਲੱਖ ਰੁਪਏ) ਜ਼ਮਾਨਤ ਰਾਸ਼ੀ ਵਜੋਂ ਜਮ੍ਹਾਂ ਕਰਵਾਉਣ ਮਗਰੋਂ ਦਿੱਤੀ ਗਈ ਹੈ। ਅਦਾਲਤ ਨੇ ਡੋਮੀਨਿਕਾ ’ਚ ਗ਼ੈਰਕਾਨੂੰਨੀ ਦਾਖ਼ਲੇ ’ਤੇ ਉਸ ਖ਼ਿਲਾਫ਼ ਇੱਕ ਮੈਜਿਸਟਰੇਟ ਅੱਗੇ ਚੱਲ ਰਹੇ ਟਰਾਇਲ ’ਤੇ ਵੀ ਰੋਕ ਲਾ ਦਿੱਤੀ ਹੈ।

Real Estate