ਚੀਨ ਦੀ ਕਮਿਊਨਿਸਟ ਪਾਰਟੀ ‘ਚ ਸ਼ਾਮਲ ਹੋਵੇਗਾ ਅਦਾਕਾਰ ਜੈਕੀ ਚੈਨ

173

ਹਾਲੀਵੁੱਡ ਅਦਾਕਾਰ ਜੈਕੀ ਚੈਨ ਚੀਨ ਦੀ ਮੁੱਖ ਕਮਿਊਨਿਸਟ ਪਾਰਟੀ (ਸੀਪੀਸੀ) ਵਿਚ ਸ਼ਾਮਲ ਹੋਣਾ ਚਾਹੁੰਦਾ ਹੈ । ਚੀਨ ਦੀਆਂ ਨੀਤੀਆਂ ਦਾ ਸਮਰਥਨ ਕਰਨ ਲਈ ਉਨ੍ਹਾਂ ਦੀ ਆਲੋਚਨਾ ਵੀ ਕੀਤੀ ਗਈ ਸੀ। ਵੀਰਵਾਰ ਨੂੰ ਬੀਜਿੰਗ ਵਿੱਚ ਇਕ ਸੰਮੇਲਨ ਵਿਚ ਚੈਨ ਨੇ ਸੀਪੀਸੀ ਵਿਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਹੈ । ਸੰਮੇਲਨ ਵਿਚ ਚੀਨੀ ਫ਼ਿਲਮ ਉਦਯੋਗ ਨਾਲ ਜੁੜੇ ਲੋਕਾਂ ਨੇ 1 ਜੁਲਾਈ ਨੂੰ ਰਾਸ਼ਟਰਪਤੀ ਸ਼ੀ ਜਿੰਨਪਿੰਗ ਵੱਲੋਂ ਪਾਰਟੀ ਦੇ ਸਥਾਪਨਾ ਦਿਵਸ ‘ਤੇ ਦਿੱਤੇ ਗਏ ਸੰਬੋਧਨ ਉੱਤੇ ਆਪਣੇ ਵਿਚਾਰ ਰੱਖੇ ਹਨ । ਚੀਨੀ ਫ਼ਿਲਮ ਸੰਘ ਦੇ ਮੀਤ ਪ੍ਰਧਾਨ ਚੈਨ ਨੇ ਪਾਰਟੀ ਵਿਚ ਸ਼ਮਾਲ ਹੋਣ ਦੀ ਇੱਛਾ ਜ਼ਾਹਰ ਕੀਤੀ। ਚੈਨ ਨੇ ਕਿਹਾ, ‘ਮੈਂ ਸੀ।ਪੀ।ਸੀ। ਦੀ ਮਹਾਨਤਾ ਦੇਖ ਸਕਦਾ ਹਾਂ ਅਤੇ ਮੇਰਾ ਮੰਨਣਾ ਹੈ ਕਿ ਇਹ (ਪਾਰਟੀ) ਜੋ ਕਹਿੰਦੀ ਹੈ ਉਹ ਕਰਦੀ ਹੈ ਅਤੇ 100 ਸਾਲ ਵਿਚ ਜੋ ਦੇਣ ਦਾ ਵਾਅਦਾ ਕਰਦੀ ਹੈ ਉਹ ਕੁੱਝ ਦਹਾਕਿਆਂ ਵਿਚ ਹੀ ਦੇ ਦਿੰਦੀ ਹੈ।’ ਉਨ੍ਹਾਂ ਕਿਹਾ, ‘ਮੈਂ ਸੀਪੀਸੀ ਦਾ ਮੈਂਬਰ ਬਣਨਾ ਚਾਹੁੰਦਾ ਹਾਂ। ‘ ਚੈਨ ਕਈ ਸਾਲਾਂ ਤੋਂ ਸੀਪੀਸੀ ਦੇ ਸਮਰਥਕ ਰਹੇ ਹਨ ਅਤੇ ਉਨ੍ਹਾਂ ਨੇ ਪਾਰਟੀ ਵੱਲੋਂ ਨਾਮਜ਼ਦ ਮਾਹਰਾਂ ਦੀ ਸਲਾਹਕਾਰ ਸੰਸਥਾ ‘ਚਾਈਨੀਜ਼ ਪੀਪਲਜ਼ ਪੋਲੀਟਿਕਲ ਕੰਸਲਟੇਟਿਵ ਕਾਨਫਰੰਸ’ (ਸੀਪੀਪੀਸੀਸੀ) ਦੇ ਮੈਂਬਰ ਦੇ ਰੂਪ ਵਿਚ ਕੰਮ ਕੀਤਾ ਹੈ।
ਅਦਾਕਾਰ ਜੈਕੀ ਚੈਨ ਨੇ ਨੇ 2019 ਵਿਚ ਹਾਂਗਕਾਂਗ ਵਿਚ ਲੋਕਤੰਤਰ ਸਮਰਥਕਾਂ ਦਾ ਵਿਰੋਧ ਕੀਤਾ ਸੀ, ਜਿਸ ਲਈ ਉਨ੍ਹਾਂ ਨੂੰ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਸੀ। ਚੀਨ ਦੇ ਅਧਿਕਾਰਤ ਮੀਡੀਆ ਨੂੰ ਦਿੱਤੇ ਗਏ ਇਕ ਇੰਟਰਵਿਊ ਵਿਚ ਚੈਨ ਨੇ ਕਿਹਾ ਸੀ, ‘ਮੈਂ ਕਈ ਦੇਸ਼ਾਂ ਵਿਚ ਗਿਆ ਹਾਂ ਅਤੇ ਕਹਿ ਸਕਦਾ ਹਾਂ ਕਿ ਸਾਡਾ ਦੇਸ਼ ਹਾਲ ਦੇ ਸਾਲਾਂ ਵਿਚ ਤੇਜ਼ੀ ਨਾਲ ਵਿਕਸਿਤ ਹੋਇਆ ਹੈ। “

Real Estate