ਬਿਜਲੀ ਡਿੱਗਣ ਨਾਲ 19 ਮੌਤਾਂ, ਕਈ ਲੋਕ ਝੁਲਸੇ

141

ਪਰਯਾਗਰਾਜ (ਇਲਾਹਾਬਾਦ) ਵਿੱਚ ਐਤਵਾਰ ਨੂੰ ਪਏ ਮੀਂਹ ਦੌਰਾਨ ਬਿਜਲੀ ਡਿੱਗਣ ਦੀਆਂ ਘਟਨਾਵਾਂ ਦੌਰਾਨ ਸ਼ਹਿਰ ਵਿੱਚ 19 ਲੋਕ ਮਾਰੇ ਗਏ ਹਨ। ਬਿਜਲੀ ਕਾਰਨ ਅਪਣੀ ਜਾਨ ਗਵਾਉਣ ਵਾਲੇ ਸੱਭ ਤੋਂ ਵੱਧ ਲੋਕ ਪਰਯਾਗਰਾਜ ਜ਼ਿਲ੍ਹੇ ਦੇ ਹਨ, ਜਿਥੇ ਕੁਲ 14 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕੌਸਾਂਬੀ ਵਿਚ ਚਾਰ ਅਤੇ ਪ੍ਰਤਾਪਗੜ੍ਹ ਵਿਚ ਇਕ ਵਿਅਕਤੀ ਨੇ ਅਪਣੀ ਜਾਨ ਗਵਾਈ। ਕਈ ਲੋਕ ਗੰਭੀਰ ਰੂਪ ਨਾਲ ਝੁਲਸ ਗਏ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚਲ ਰਿਹਾ ਹੈ। ਸੋਰਾਉਂ ਦੇ ਪਿੰਡ ਰਹਿਸਪੁਰ ਮਲਕ ਬੇਲਾ ਵਿਚ ਝੋਨੇ ਦੀ ਬਿਜਾਈ ਕਰਦਿਆਂ ਬਿਜਲੀ ਦੀ ਲਪੇਟ ਵਿਚ ਆਉਣ ਕਾਰਨ ਗੀਤਾ ਦੇਵੀ (32) ਅਤੇ ਉਸ ਦੀ ਸੱਸ ਮਾਲਤੀ ਦੇਵੀ (55) ਦੀ ਮੌਤ ਹੋ ਗਈ। ਇਸੇ ਤਰ੍ਹਾਂ ਕੋਰਾਉਂ ਮਾਹੂਲੀ ਪਿੰਡ ਵਿਚ ਰਾਮ ਮੂਰਤ ਮਿਸਰਾ (58), ਭਜੇਸਰ ਪਿੰਡ ਵਿਚ ਬੱਕਰੀਆਂ ਚਰਾਉਣ ਗਏ ਰਾਮਰਾਜ (15), ਪੁਸਪੇਂਦਰ ਕੁਮਾਰ (11) ਬਿਜਲੀ ਡਿੱਗਣ ਦਾ ਸਕਾਰ ਹੋਏ। ਰੰਜਨਾ (17), ਨਵਾਬਗੰਜ ਦੇ ਸਰਾਏ ਦਾਦਨ ਪਿੰਡ ਦੀ ਵਸਨੀਕ, ਆਰਤੀ ਸਰੋਜ (18), ਸੁਲਤਾਨਪੁਰ ਦੀ ਰਹਿਣ ਵਾਲੀ ਬਿਜਲੀ ਦੀ ਵਜ੍ਹਾ ਨਾਲ ਅਪਣੀ ਜਾਨ ਤੋਂ ਹੱਥ ਧੋ ਬੈਠੀ, ਜਦਕਿ ਜਸਰਾ ਦੇ ਰੇਰਾ ਪਿੰਡ ਦੇ ਕੇਵਤਨ ਬਸਤੀ ਨਿਵਾਸੀ ਵਿਲੇਸ ਕੁਮਾਰ ਬਿੰਦ (18) ਦੀ ਮੌਤ ਹੋ ਗਈ। ਇਸੇ ਤਰ੍ਹਾਂ ਕਾਰਚਣਾ ਦੇ ਰੋਕੜੀ ਪਿੰਡ ਵਿਚ ਤਿ੍ਰਭੁਵਨ ਨਾਥ ਪਟੇਲ (55), ਸੰਕਰਗੜ ਦੇ ਕਰੀਆ ਕਾਲਾ ਪਿੰਡ ਨਿਵਾਸੀ ਕਾਮਤਾ ਪ੍ਰਸਾਦ ਸਿੰਘ (56), ਹਰੀਸਚੰਦਰ (18), ਬਾੜਾ ਦੇ ਕੇਵਤਨ ਪੁਰਵਾ, ਗੋਦਵਾ ਹੋਲਾਗੜ੍ਹ ਦੇ ਪਿੰਡ ਕਮਾਲਪੁਰ ਦੀ ਨਿਵਾਸੀ ਸੰਗੀਤਾ ਪਟੇਲ (20) ਦੀ ਮੌਤ ਹੋ ਗਈ। ਕਮਲਾ ਦੇਵੀ (61) ਨਿਵਾਸੀ ਮੌਈਮਾ ਦੇ ਪਿੰਡ ਨੌਗੀਰਾ ਅਤੇ ਕੁੰਧੀਆੜਾ ਦੇ ਕ੍ਰਿਸਨਾਨੰਦ (58) ਨੇ ਵੀ ਬਿਜਲੀ ਦੀ ਚਪੇਟ ਵਿਚ ਆ ਕੇ ਦਮ ਤੋੜ ਦਿਤਾ।

Real Estate