ਪੰਜਾਬ/ਚੰਡੀਗੜ੍ਹ ਤੋਂ ਬਾਹਰ ਹੋਵੇਗਾ ਉਮਰਾਨੰਗਲ ਦਾ ਨਾਰਕੋ ਟੈਸਟ

298

ਕੋਟਕਪੂਰਾ ਗੋਲੀਕਾਂਡ ਵਿਚ ਐਸਆਈਟੀ ਵਲੋਂ ਤਿੰਨ ਪੁਲਿਸ ਅਧਿਕਾਰੀਆਂ ਸਾਬਕਾ ਡੀਜੀਪੀ ਸੁਮੇਧ ਸੈਣੀ, ਮੁਅੱਤਲ ਆਈ।ਜੀ। ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਦੇ ਨਾਰਕੋ ਟੈਸਟ ਕਰਵਾਉਣ ਵਾਲੀ ਅਰਜ਼ੀ ‘ਤੇ ਦੋਵਾਂ ਵਕੀਲਾਂ ਦੀ ਬਹਿਸ ਸੁਣਨ ਉਪਰੰਤ ਫ਼ਰੀਦਕੋਟ ਜੁਡੀਸ਼ੀਅਲ ਮੈਜਿਸਟ੍ਰੇਟ ਅਜੇਪਾਲ ਸਿੰਘ ਦੀ ਅਦਾਲਤ ਨੇ ਫ਼ੈਸਲਾ ਕਰਦਿਆਂ ਮੁਅੱਤਲ ਚਲ ਰਹੇ ਆਈਜੀ ਉਮਰਾਨੰਗਲ ਵਾਲੀ ਅਰਜ਼ੀ ਮਨਜ਼ੂਰ ਕਰ ਲਈ ਹੈ, ਜਦਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਸਾਬਕਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਵਿਰੁੱਧ ਖ਼ਾਰਜ ਕਰਨ ਦਾ ਹੁਕਮ ਕੀਤਾ ਹੈ। ਐਸਆਈਟੀ ਵਲੋਂ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਦੇ ਨਾਰਕੋ ਟੈਸਟ ਕਰਵਾਉਣ ਲਈ ਅਦਾਲਤ ਵਿਚ ਅਰਜ਼ੀ ਦਿੱਤੀ ਸੀ ਜਿਸ ‘ਤੇ ਉਮਰਾਨੰਗਲ ਨੇ ਅਪਣਾ ਨਾਰਕੋ ਟੈਸਟ ਕਰਵਾਉਣ ਦੀ ਲਿਖਤੀ ਸਹਿਮਤੀ ਦਿੱਤੀ ਸੀ ਜਦੋਂ ਕਿ ਸੁਮੇਧ ਸੈਣੀ ਅਤੇ ਚਰਨਜੀਤ ਸ਼ਰਮਾ ਨੇ ਇਸ ‘ਤੇ ਸਹਿਮਤੀ ਨਹੀਂ ਦਿੱਤੀ ਸੀ ਜਿਸ ‘ਤੇ ਅਦਾਲਤ ਨੇ ਅਪਣੇ ਹੁਕਮ ਰਾਹੀਂ ਕਿਹਾ ਕਿ ਉਮਰਾਨੰਗਲ ਦਾ ਨਾਰਕੋ ਟੈਸਟ ਪੰਜਾਬ ਅਤੇ ਚੰਡੀਗੜ੍ਹ ਦੀ ਹੱਦ ਤੋਂ ਬਾਹਰ ਕੀਤਾ ਜਾਵੇ । ਜਿਸ ਦਾ ਸਮਾਂ, ਤਾਰੀਖ਼ ਅਤੇ ਜਗਾ ‘ਸਿੱਟ’ ਵਲੋਂ ਨਿਰਧਾਰਤ ਕਰ ਕੇ ਉਮਰਾਨੰਗਲ ਨੂੰ ਦੱਸੀ ਜਾਵੇਗੀ ਤਾਂ ਜੋ ਉਸ ਨੂੰ ਜਾਣਕਾਰੀ ਮਿਲ ਸਕੇ ਅਤੇ ‘ਸਿੱਟ’ ਦੇ ਸਾਰੇ ਮੈਂਬਰ ਅਤੇ ਉਮਰਾਨੰਗਲ ਦਾ ਵਕੀਲ ਖ਼ੁਦ ਉਮਰਾਨੰਗਲ ਦਾ ਟੈਸਟ ਕਰਵਾਉਣ ਸਮੇਂ ਮੌਜੂਦ ਹੋਣਗੇ, ਟੈਸਟ ਕਰਵਾਉਣ ਸਮੇਂ ਸਰਕਾਰੀ ਹਦਾਇਤਾਂ ਮੁਤਾਬਕ ਸਾਰੇ ਮੈਂਬਰਾਂ ਸਮੇਤ ਵੀਡੀਉ ਬਣਾਈ ਜਾਵੇਗੀ ਜੋ ਵੀ ਨਾਰਕੋ ਟੈਸਟ ਉਮਰਾਨੰਗਲ ਦਾ ਕਰਵਾਇਆ ਜਾਵੇਗਾ, ਉਹ ਸਰਕਾਰੀ ਮੈਡੀਕਲ ਏਜੰਸੀ ਰਾਹੀਂ ਕਰਵਾਇਆ ਜਾਵੇਗਾ।

Real Estate