ਪੁਲਾੜ ਵਿੱਚ ਵੀ ਸੈਰ ਸਪਾਟਾ ਸ਼ੁਰੂ

170

ਪੁਲਾੜ ਵਿੱਚ ਵੀ ਹੁਣ ਸੈਰ ਸਪਾਟਾ ਵੀ ਸ਼ੁਰੂ ਹੋ ‌ਗਿਆ ਹੈ। ਇਸ ਸੈਰ ਸਪਾਟੇ ਦਾ ਅਨੰਦ ਮਾਣਦਿਆਂ ਬਰਤਾਨੀਆ ਦੇ ਸਭ ਤੋਂ ਅਮੀਰ ਵਿਅਕਤੀ ਨੇ ਪੁਲਾੜ ਦਾ ਗੇੜਾ ਲਾਇਆ ਹੈ। ਬਰਤਾਨੀਆ ਦੇ ਅਰਬਪਤੀ ਰਿਸਰਚ ਬਰੈਂਪਟਨ ਵਰਜਿਨ ਸਪਾਂਸਰਸ਼ਿਪ ਯੂਨਿਟ ‘ਤੇ ਸਵਾਰ ਹੋ ਪੁਲਾੜ ਪੁੱਜੇ । ਚਾਲਕ ਅਮਲੇ ਵਿਚ ਭਾਰਤੀ ਮੂਲ ਦੀ ਸਿਰਸਾ ਬਾਂਡਲਾ ਵੀ ਸੀ। ਇਹ ਸਾਰੇ ਪੁਲਾੜ ਦੀ ਗੇੜ ਲਾ ਕੇ ਸਫਲਤਾ ਪੂਰਵਕ ਵਾਪਸ ਧਰਤੀ ‘ਤੇ ਵਾਪਸ ਆਏ । ਇਸ ਸਾਰੀ ਪ੍ਰਕਿਰਿਆ ਨੂੰ ਲਾਈਵ ਵਿਖਾਇਆ ਗਿਆ। ਯੂਨਿਟ 62 ਮੀਲ ਉਪਰ ਤੱਕ ਗਈ ਤੇ ਅਮਲਾ ਜ਼ੀਰੋ ਗਰੈਵਿਟੀ ਵਾਲੇ ਖੇਤਰ ਤੱਕ ਪੁੱਜਿਆ। ਇਸ ਪਹਿਲੀ ਫਲਾਈਟ ਨੇ ਨਿਊ ਮੈਕਸੀਕੋ ਤੋਂ ਉਡਾਣ ਭਾਰੀ ਸੀ। ਇਸ ‘ਤੇ ਚਾਲਕ ਅਮਲੇ ਸਮੇਤ ਚਾਰ ਵਿਅਕਤੀ ਸਵਾਰ ਸਨ।
ਜਿਸ ਪੁਲਾੜ ਵਾਹਨ ਵਿੱਚ ਉਡਾਨ ਭਰੀ ਉਹ ਉਨ੍ਹਾਂ ਦੀ ਕੰਪਨੀ ਨੇ 17 ਸਾਲਾਂ ਵਿੱਚ ਵਿਕਸਿਤ ਕੀਤਾ ਹੈ। ਰਿਚਰਡ ਬ੍ਰੈਨਸਨ ਨੇ ਇਸ ਸਫ਼ਰ ਬਾਰੇ ਕਿਹਾ, ”ਪੂਰੀ ਜ਼ਿੰਦਗੀ ਲਈ ਤਜਰਬਾ ਹੈ।” ਉਡਾਨ ਭਰਨ ਤੋਂ ਕਰੀਬ ਸਵਾ ਘੰਟੇ ਬਾਅਦ ਰਿਚਰਡ ਤੇ ਉਨ੍ਹਾਂ ਦੀ ਟੀਮ ਸਫ਼ਲ ਯਾਤਰਾ ਕਰਕੇ ਧਰਤੀ ਉੱਤੇ ਆ ਗਈ। ਰਿਚਰਡ ਬ੍ਰੈਨਸਨ ਨੇ ਕਿਹਾ, ”ਜਦੋਂ ਮੈਂ ਬੱਚਾ ਹੁੰਦਾ ਸੀ ਉਦੋਂ ਤੋਂ ਹੀ ਇਸ ਪਲ ਦਾ ਸੁਪਨਾ ਲਿਆ ਸੀ, ਪਰ ਸੱਚ ਕਹਾਂ ਤਾਂ ਤੁਹਾਨੂੰ ਪੁਲਾੜ ਤੋਂ ਧਰਤੀ ਨੂੰ ਦੇਖਣ ਲਈ ਕੋਈ ਤਿਆਰ ਨਹੀਂ ਕਰ ਸਕਦਾ। ਇਹ ਸਾਰਾ ਤਜਰਬਾ ਇੱਕ ਜਾਦੂ ਸੀ।” ਧਰਤੀ ਤੋਂ ਪੁਲਾੜ ਤੱਕ ਦੇ ਇਸ ਸਫ਼ਰ ਨੇ ਰਿਚਰਡ ਨੂੰ ਨਿਊ ਸਪੇਸ ਟੂਰਿਜ਼ਮ ਵਿੱਚ ਖ਼ੁਦ ਦੇ ਵਾਹਨ ਰਾਹੀਂ ਜਾਣ ਵਾਲਿਆਂ ਵਿੱਚ ਮੋਢੀ ਬਣਾ ਦਿੱਤਾ ਹੈ। ਰਿਚਰਡ ਨੇ ਐਮੇਜ਼ੋਨ ਦੇ ਜੈਫ਼ ਬੇਜੋਸ ਅਤੇ ਸਪੇਸ ਐਕਸ ਦੇ ਐਲਨ ਮਸਕ ਨੂੰ ਵੀ ਪਛਾੜ ਦਿੱਤਾ ਹੈ।

Real Estate