ਧਰਮਸ਼ਾਲਾ : ਬੱਦਲ ਫਟਣ ਨਾਲ ਵੱਡੀ ਤਬਾਹੀ

168

ਹਿਮਾਚਲ ਪ੍ਰਦੇਸ਼ ਵਿੱਚ ਧਰਮਸ਼ਾਲਾ ਦੇ ਉਪਰਲੇ ਖੇਤਰ ਵਿਚ ਅੱਜ ਬੱਦਲ ਫਟ ਗਿਆ ਤੇ ਅਚਨਚੇਤ ਆਏ ਹੜ੍ਹ ਕਾਰਨ ਕਈ ਕਾਰਾਂ ਤੇ ਮਕਾਨ ਨੁਕਸਾਨੇ ਗਏ। ਧਰਮਸ਼ਾਲਾ ਦੇ ਭਾਗਸੂਨਾਗ ਖੇਤਰ ਵਿਚ ਕਾਫੀ ਤਬਾਹੀ ਹੋਈ। ਇਥੇ ਲਗਾਤਾਰ ਮੀਂਹ ਪੈਣ ਕਾਰਨ ਛੋਟੇ ਨਾਲੇ ਪਾਣੀ ਨਾਲ ਭਰ ਗਈਆਂ। ਇਸ ਦਾ ਕਾਰਨ ਇਸ ਖੇਤਰ ਵਿਚ ਲੋਕਾਂ ਵਲੋਂ ਨਾਲਿਆਂ ਕੰਢੇ ਕੀਤੇ ਨਾਜਾਇਜ਼ ਕਬਜ਼ੇ ਹਨ ਜਿਸ ਕਾਰਨ ਪਾਣੀ ਦਾ ਵਹਾਅ ਬਾਹਰ ਮਕਾਨਾਂ ਵੱਲ ਨੂੰ ਹੋ ਤੁਰਿਆ। ਮੀਂਹ ਕਾਰਨ ਇਥੋਂ ਦੇ ਧੌਲਾਧਾਰ ਪਹਾੜੀਆਂ ਤੋਂ ਆ ਰਹੇ ਝਰਨਿਆਂ ਵਿਚ ਅਚਾਨਕ ਪਾਣੀ ਜ਼ਿਆਦਾ ਆ ਗਿਆ ਜਿਸ ਕਾਰਨ ਨਹਿਰਾਂ ਤੇ ਨਾਲੇ ਪਾਣੀ ਨਾਲ ਭਰ ਗਏ।

Real Estate