ਭਾਰਤੀ ਡਿਪਲੋਮੈਟਾਂ ਅਤੇ ਕਰਮਚਾਰੀਆਂ ਨੇ ਦੂਤਾਵਾਸ ਛੱਡਿਆ, ਤਾਲਿਬਾਨ ਦਾ ਦਾਅਵਾ “ਦੇਸ਼ ਦੇ 85% ਹਿੱਸੇ ਉੱਤੇ ਸਾਡਾ ਕਬਜ਼ਾ”

151

ਅਫਗਾਨਿਸਤਾਨ ਵਿਚ ਤਾਲਿਬਾਨ ਦੇ ਵੱਧ ਰਹੇ ਦਬਦਬੇ ਨੇ ਅਮਰੀਕਾ, ਰੂਸ ਅਤੇ ਭਾਰਤ ਸਮੇਤ ਕਈ ਦੇਸ਼ਾਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਸੂਤਰਾਂ ਤੋਂ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਭਾਰਤ ਦੇ 50 ਡਿਪਲੋਮੈਟਾਂ ਅਤੇ ਕਰਮਚਾਰੀਆਂ ਨੇ ਕੰਧਾਰ ਦੇ ਦੂਤਘਰ ਨੂੰ ਖਾਲੀ ਕਰ ਦਿੱਤਾ ਹੈ। ਤਾਲਿਬਾਨ ਦੇ ਬੁਲਾਰੇ ਨੇ ਚੀਨੀ ਮੀਡੀਆ ਨੂੰ ਦਿੱਤੀ ਇਕ ਇੰਟਰਵਿਊ ਵਿਚ ਦਾਅਵਾ ਕੀਤਾ ਹੈ ਕਿ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ 85% ਹਿੱਸੇ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਹੈ। ਤਾਲਿਬਾਨ ਦੇ ਬੁਲਾਰੇ ਸੁਸ਼ੀਲ ਸ਼ਾਹੀਨ ਨੇ ਚੀਨੀ ਮੀਡੀਆ ਇੰਟਰਵਿਊ ਕਿਹਾ ਹੈ ਕਿ ਤਾਲਿਬਾਨ ਚੀਨ ਨੂੰ ਅਫਗਾਨਿਸਤਾਨ ਦਾ ‘ਮਿੱਤਰ’ ਸਮਝਦੇ ਹਨ। ਉਸਨੇ ਚੀਨ ਨੂੰ ਭਰੋਸਾ ਦਿਵਾਇਆ ਕਿ ਉਹ ਉਈਗੌਰ ਇਸਲਾਮਿਸਟ ਕੱਟੜਪੰਥੀਆਂ ਨੂੰ ਪਨਾਹ ਨਹੀਂ ਦੇਵੇਗਾ। ਸ਼ਾਹੀਨ ਨੇ ਦਾਅਵਾ ਕੀਤਾ ਕਿ ਤਾਲਿਬਾਨ ਨੇ 85% ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਹੈ। ਅਜਿਹੀ ਸਥਿਤੀ ਵਿਚ ਇਹ ਚੀਨੀ ਨਿਵੇਸ਼ਕਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਦੀ ਗਰੰਟੀ ਦਿੰਦਾ ਹੈ। ਇਸ ਹਫਤੇ, ਚੀਨ ਆਪਣੇ 210 ਨਾਗਰਿਕਾਂ ਨੂੰ ਇੱਕ ਵਿਸ਼ੇਸ਼ ਉਡਾਣ ਰਾਹੀਂ ਅਫਗਾਨਿਸਤਾਨ ਤੋਂ ਬੀਜਿੰਗ ਲੈ ਗਿਆ ਹੈ।

Real Estate