ਜਾਣੋ ਨਾਰਕੋ ਟੈਸਟ ਕਿਵੇਂ ਹੁੰਦਾ ?

144

ਪੰਜਾਬ ਵਿੱਚ ਕੋਟਕਪੁਰਾ ਗੋਲੀਕਾਂਡ ਮਾਮਲੇ ਵਿੱਚ ਚਰਚਾ ਵਿੱਚ ਆਇਆ ਨਾਰਕੋ ਟੈਸਟ ਇੱਕ ਸਾਧਾਰਣ ਪ੍ਰਕਿਰਿਆ ਨਹੀਂ ਹੈ ਕਿ ਇਸ ਨੂੰ ਇਕਦਮ ਹੀ ਕਰ ਦਿੱਤਾ ਜਾਵੇ। ਨਾਰਕੋ ਟੈਸਟ ਦਾ ਭਾਵ ਕਿਸੇ ਮੁਲਜ਼ਮ ਨੂੰ ਆਪਣੇ ਹੀ ਖ਼ਿਲਾਫ਼ ਗਵਾਹ ਬਣਾਉਣਾ ਹੈ ਅਤੇ ਇਹ ਪੁਲਸ ਦੀ ਥਰਡ ਡਿਗਰੀ ਪ੍ਰਕਿਰਿਆ ਤੋਂ ਕਿਤੇ ਆਸਾਨ ਹੈ। ਪੰਜਾਬ ਵਿੱਚ ਚੰਡੀਗੜ੍ਹ ਜਾਂ ਫਿਰ ਦਿੱਲੀ ਵਿਖੇ ਹੀ ਇਹ ਟੈਸਟ ਉਪਲੱਬਧ ਹੈ ਅਤੇ ਇਹ ਪ੍ਰਕਿਰਿਆ ਮਾਹਰ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਵੀ ਕੀਤੀ ਜਾਂਦੀ ਹੈ। ਜਿਸ ਵਿਅਕਤੀ ਦਾ ਨਾਰਕੋ ਟੈਸਟ ਕੀਤਾ ਜਾਂਦਾ ਉਸ ਦੀ ਪਹਿਲਾਂ ਮੁਕੰਮਲ ਮੈਡੀਕਲ ਜਾਂਚ ਕੀਤੀ ਜਾਂਦੀ ਹੈ ਅਤੇ ਜੇਕਰ ਉਸ ਨੂੰ ਕੰਟਰੋਲ ਤੋਂ ਬਾਹਰ ਹੋਣ ਵਾਲੀ ਸ਼ੂਗਰ, ਜਾਂ ਹੋਰ ਕੋਈ ਤਕਲੀਫ ਹੈ ਤਾਂ ਪਹਿਲਾਂ ਉਸ ਨੂੰ ਨਾਰਮਲ ਸਥਿਤੀ ਵਿੱਚ ਲਿਆਉਣਾ ਪੈਂਦਾ ਹੈ । ਟੈਸਟ ਕਰਨ ਵਾਲੀ ਟੀਮ ਨੂੰ ਸਬੰਧਤ ਵਿਅਕਤੀ ਦਾ ਫਿਟਨੈੱਸ ਸਰਟੀਫੀਕੇਟ ਜਾਰੀ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਇਹ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾਂਦੀ ਹੈ।
ਇਸ ਟੈਸਟ ਦੌਰਾਨ ਸਬੰਧਤ ਵਿਅਕਤੀ ਨੂੰ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਜੋ ਦਵਾਈਆਂ ਦੀ ਡੋਜ਼ ਦਿੱਤੀ ਜਾਂਦੀ ਹੈ ਉਸ ਅਨੁਸਾਰ ਉਸਦੇ ਝੂਠ ਬੋਲਣ ਦੀ ਸੰਭਾਵਨਾਂ ਖ਼ਤਮ ਹੋ ਜਾਂਦੀ ਹੈ ਅਤੇ ਇਸ ਨਾਲ ਕਿਸੇ ਕਿਸਮ ਦੇ ਸਾਈਡ ਇਫੈਕਟ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਨਾਰਕੋ ਟੈਸਟ ਕਿੰਨੇ ਸਮੇਂ ਦਾ ਹੋਵੇ ਇਹ ਸਵਾਲਾਂ ਦੀ ਸੂਚੀ ‘ਤੇ ਨਿਰਭਰ ਕਰਦਾ ਹੈ ਪਰ ਨਾਰਕੋ ਟੈਸਟ ਕਰਨ ਵਾਲੀ ਟੀਮ ਇਸ ਪ੍ਰਕਿਰਿਆ ਨੂੰ ਜਿੰਨੇ ਸਮੇਂ ਵਿੱਚ ਮੁਕੰਮਲ ਕਰਨਾ ਚਾਹੇ ਕਰ ਸਕਦੀ ਹੈ।

Real Estate