ਭਾਰਤੀ ਠੱਗ ਮੇਹੁਲ ਚੋਕਸੀ ਨੇ ਡੋਮੀਨਿਕਾ ਦੇ ਮੰਤਰੀ, ਪੁਲੀਸ ਮੁਖੀ ਤੇ ਜਾਂਚ ਅਧਿਕਾਰੀ ਖ਼ਿਲਾਫ਼ ਕੇਸ ਦਰਜ ਕਰਵਾਇਆ

221

mehul choksi missing from antigua

ਭਾਰਤ ਚੋਂ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੇ ਦੋਸ਼ ਲਾਇਆ ਹੈ ਕਿ ਡੋਮੀਨਿਕਾ ਵਿਚ ਗੈਰਕਨੂੰਨੀ ਦਾਖਲ ਹੋਣ ’ਤੇ ਉਸ ਦੀ ਗ੍ਰਿਫਤਾਰੀ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੇ ਕਹਿਣ ’ਤੇ ਹੋਈ ਸੀ। ਉਸ ਨੇ ਆਪਣੇ ਖ਼ਿਲਾਫ਼ ਕਾਰਵਾਈ ਰੱਦ ਕਰਨ ਦੀ ਮੰਗ ਕਰਦਿਆਂ ਰੋਸੀਊ ਹਾਈ ਕੋਰਟ ਵਿੱਚ ਮਾਮਲ ਦਰਜ ਕਰਵਾਇਆ ਹੈ। ਮੀਡੀਆ ਮੁਤਾਬਕ ਉਸ ਨੇ ਕੈਰੇਬੀਅਨ ਦੇਸ਼ ਦੇ ਆਵਾਸ ਮੰਤਰੀ, ਪੁਲੀਸ ਮੁਖੀ ਅਤੇ ਕੇਸ ਦੇ ਜਾਂਚ ਅਧਿਕਾਰੀ ਵਿਰੁੱਧ ਕੇਸ ਦਰਜ ਕਰਵਾਇਆ ਹੈ।
ਚੌਕਸੀ ‘ਤੇ ਪੰਜਾਬ ਨੈਸ਼ਨਲ ਬੈਂਕ ਤੋਂ 13,578 ਕਰੋੜ ਰੁਪਏ ਦੀ ਧੋਖਾਧੜੀ ਕਰਨ ਸਮੇਤ 7,080 ਕਰੋੜ ਰੁਪਏ ਦੇ ਕਰੀਬ ਗ਼ਬਨ ਕਰਨ ਦਾ ਦੋਸ਼ ਹੈ।ਚੌਕਸੀ ਜਨਵਰੀ 2018 ਵਿੱਚ ਵਿਦੇਸ਼ ਭੱਜ ਗਿਆ ਸੀ , ਬਾਅਦ ਵਿੱਚ ਪਤਾ ਚਲਾ ਕਿ ਉਹ 2017 ਵਿੱਚ ਹੀ ਐਂਟੀਗੁਆ ਦੀ ਨਾਗਰਿਕਤਾ ਲੈ ਚੁੱਕਿਆ ਸੀ । ਉਹ ਖ਼ਰਾਬ ਸਿਹਤ ਦਾ ਬਹਾਨਾ ਬਣਾ ਕੇ ਭਾਰਤ ਵਿੱਚ ਪੇਸ਼ੀ ਉੱਤੇ ਆਉਣੋਂ ਇਨਕਾਰ ਕਰ ਚੁੱਕਿਆ ਹੈ ।
ਇਸ ਤੋਂ ਪਹਿਲਾਂ ਚੋਕਸੀ ਦੇ ਵੱਡੇ ਭਰਾ ਵੱਲੋਂ ਡੋਮਿਨਿਕਾ ਦੇ ਵਿਰੋਧੀ ਧਿਰ ਦੇ ਨੇਤਾ ਨੂੰ ਇਸ ਮਾਮਲੇ ਨੂੰ ਰੋਕਣ ਲਈ ਇਕ ਮੋਟੀ ਰਕਮ ਦਿੱਤੇ ਜਾਣ ਦੀਆਂ ਖ਼ਬਰਾਂ ਵੀ ਆਈਆਂ ਸਨ। ਜਿੰਨ੍ਹਾ ਵਿੱਚ ਕਿਹਾ ਗਿਆ ਸੀ ਕਿ ਚੋਕਸੀ ਦੀ ਭਾਰਤ ਹਵਾਲਗੀ ਦੇ ਸੰਬੰਧ ਵਿਚ, ਉਸਦਾ ਵੱਡਾ ਭਰਾ ਚੇਤਨ ਚੋਕਸੀ ਡੋਮੀਨਿਕਾ ਦੀਆਂ ਰਾਜਨੀਤਿਕ ਸ਼ਖਸੀਅਤਾਂ ਨੂੰ ਸ਼ਾਂਤ ਕਰਨ ਵਿਚ ਲੱਗਾ ਹੋਇਆ ਹੈ। ਕੈਰੇਬੀਅਨ ਮੀਡੀਆ ਆਊਟਲੈੱਟ ਐਸੋਸੀਏਟ ਟਾਈਮਜ਼ ਦੇ ਅਨੁਸਾਰ, ਮੇਹੁਲ ਦੇ ਵੱਡੇ ਭਰਾ ਚੇਤਨ ਚਿਨੂਭਾਈ ਚੋਕਸੀ ਨੇ ਡੋਮੀਨੀਕਾ ਦੇ ਵਿਰੋਧੀ ਸੰਸਦ ਮੈਂਬਰਾਂ ਨੂੰ ਉਸਦੀ ਰੱਖਿਆ ਲਈ ਰਿਸ਼ਵਤ ਦਿੱਤੀ । ਚੇਤਨ ਚਿਨੂਭਾਈ ਚੋਕਸੀ ਭਗੌੜੇ ਹੀਰੇ ਦੇ ਵਪਾਰੀ ਮੇਹੁਲ ਚੋਕਸੀ ਦਾ ਵੱਡਾ ਭਰਾ ਹੈ। ਚੇਤਨ ਨੂੰ ਨੀਰਵ ਮੋਦੀ ਦੀ ਅਦਾਲਤ ਵਿਚ ਸੁਣਵਾਈ ਦੌਰਾਨ ਸਾਲ 2019 ਵਿਚ ਲੰਡਨ ਦੀ ਅਦਾਲਤ ਦੇ ਬਾਹਰ ਵੀ ਵੇਖਿਆ ਗਿਆ ਸੀ।

Real Estate