ਬਦਲਦਾ ਵਾਤਾਵਰਨ : ਸਾਈਪ੍ਰਸ ਦੇ ਜੰਗਲਾਂ ਵਿਚ ਭਿਆਨਕ ਅੱਗ, 50 ਵਰਗ ਕਿਲੋਮੀਟਰ ਖੇਤਰ ਨਸ਼ਟ

197

ਸਾਈਪ੍ਰਸ ਦੇ ਦੱਖਣੀ ਪਹਾੜੀ ਖੇਤਰ ਵਿਚ ਜੰਗਲ ਇਕ ਭਿਆਨਕ ਅੱਗ ਵਿਚ ਤਬਾਹ ਹੋ ਗਏ ਹਨ। ਵਣ ਵਿਭਾਗ ਦੇ ਡਾਇਰੈਕਟਰ ਚਰਲਾਮਬੋਸ ਅਲੈਗਜ਼ੈਂਡਰੋ ਦੇ ਅਨੁਸਾਰ, ਇਹ ਅੱਗ ਸਾਈਪ੍ਰਸ ਦੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਭੈੜੀ ਹੈ। ਇਸ ਤੋਂ ਪਹਿਲਾਂ 1974 ਵਿਚ ਅਜਿਹੀ ਘਟਨਾ ਵਾਪਰੀ ਸੀ। ਅੱਗ ਵਿਚ ਚਾਰ ਮਿਸਰੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਅੱਗ ਲੱਗਣ ਕਾਰਨ 50 ਵਰਗ ਕਿਲੋਮੀਟਰ ਦਾ ਖੇਤਰ ਸੜ ਕੇ ਸਵਾਹ ਹੋ ਗਿਆ ਹੈ
ਇਜ਼ਰਾਈਲ ਅਤੇ ਇਟਲੀ ਵਰਗੇ ਦੇਸ਼ਾਂ ਨੇ ਸਹਾਇਤਾ ਲਈ ਅੱਗ ਬੁਝਾਉਣ ਵਾਲੇ ਭੇਜੇ ਹਨ। ਇੱਕ 67 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਪੁਲਿਸ ਨੂੰ ਸ਼ੱਕ ਹੈ ਕਿ ਉਸਨੇ ਖੇਤ ਵਿੱਚ ਲੱਕੜ ਅਤੇ ਘਾਹ ਸਾੜੇ ਜਿਸ ਨਾਲ ਅੱਗ ਲੱਗੀ। ਇਸਦੇ ਨਾਲ ਹੀ, ਵਧ ਰਹੇ ਤਾਪਮਾਨ ਦੇ ਐਂਗਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Real Estate