ਕਿਉਂ ਚਰਚਾ ਵਿੱਚ ਹੈ ਚੀਨ ਦਾ 2001 ਵਿੱਚ ਚੋਰੀ ਵਸਾਇਆ ‘ਗੁਪਤ ਪਿੰਡ’ ?

178

ਚੀਨ ਜਿਸ ਨੂੰ ਦੁਨੀਆਂ ਵਿਚ ਕੋਰੋਨਾ ਵਾਇਰਸ ਫੈਲਾਉਣ ਲਈ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਕ ਵਾਰ ਫਿਰ ਚੀਨ ਦੀ ਇਕ ਖ਼ੁਫ਼ੀਆ ਕਾਂਡ ਕਾਰਨ ਚਰਚਾ ਵਿੱਚ ਹੈ । ਚੀਨ ਨੇ ਅਪਣੇ ਦੇਸ਼ ਵਿਚ ਇੰਟਰਨੈੱਟ ‘ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ। ਇਸੇ ਕਾਰਨ ਦੇਸ਼ ਦੀਆਂ ਬਹੁਤ ਸਾਰੀਆਂ ਖ਼ਬਰਾਂ ਬਾਹਰ ਨਹੀਂ ਆ ਸਕਦੀਆਂ ਪਰ ਬੀਤੇ ਦਿਨਾਂ ਤੋਂ ਗੂਗਲ ਮੈਪ ਦੀ ਵਜ੍ਹਾ ਕਾਰਨ ਚੀਨ ਦਾ ਇਕ ਗੁਪਤ ਪਿੰਡ ਲੋਕਾਂ ਦੀਆਂ ਨਜ਼ਰਾਂ ਸਾਹਮਣੇ ਆਇਆ ਹੈ। ਜਦੋਂ ਚੀਨ ਦੇ ਇਸ ਪਿੰਡ ਦੀਆਂ ਤਸਵੀਰਾਂ ਪਹਿਲੀ ਵਾਰ ਇੰਟਰਨੈਟ ਉਤੇ ਆਈਆਂ ਤਾਂ ਲੋਕਾਂ ਨੇ ਇਸ ਨੂੰ ਫ਼ਰਜ਼ੀ ਕਿਹਾ, ਹਾਲਾਂਕਿ, ਹੁਣ ਇਹ ਪੁਸ਼ਟੀ ਹੋ ਗਈ ਹੈ ਕਿ ਚੀਨ ਨੇ ਯਾਕਿਆਂਦੋ ਪਿੰਡ ਵਸਾਇਆ ਹੈ। ਇਸ ਅਜੀਬ ਪਿੰਡ ਦੀ ਤਸਵੀਰ ਨੇ ਲੋਕਾਂ ਨੂੰ ਹੈਰਾਨ ਕਰ ਦਿਤਾ ਹੈ। ਇਹ ਚੀਨ ਦੇ ਸਿਚੁਆਨ ਸੂਬੇ ਵਿਚ ਸਥਿਤ ਹੈ। ਸ਼ਹਿਰ ਬਾਰੇ ਦਸਿਆ ਜਾ ਰਿਹਾ ਹੈ ਕਿ ਇਥੇ ਬਹੁਤ ਸਾਰੇ ਬੋਧੀ ਭਿਕਸ਼ੂ ਅਤੇ ਨਨ ਵਸਾਏ ਗਏ ਹਨ। ਇਥੇ ਹੀ, ਤਿੱਬਤੀ ਬੋਧੀ ਮੱਠ ਬਣਾਇਆ ਗਿਆ ਹੈ। ਇਸ ਪਿੰਡ ਨੂੰ ਕਾਫ਼ੀ ਸੰਘਣਾ ਬਣਾਇਆ ਗਿਆ ਹੈ ਪਰ ਇਮਾਰਤਾਂ ਛੋਟੀਆਂ ਰੱਖੀਆਂ ਗਈਆਂ ਹਨ। ਇਸ ਕਰ ਕੇ ਇਹ ਮਾਡਲ ਟਾਊਨ ਦਿਖਾਈ ਦਿੰਦਾ ਹੈ। ਚੀਨ ਦੇ ਇਸ ਗੁਪਤ ਪਿੰਡ ਦੀ ਤਸਵੀਰ ਸੱਭ ਤੋਂ ਪਹਿਲਾਂ ਸੋਸ਼ਲ ਮੀਡੀਆ ਸਾਈਟ ਰੇਡਿਟ ‘ਤੇ ਆਈ ਸੀ। ਜਿਥੇ ਇਕ ਉਪਭੋਗਤਾ ਨੇ ਲਿਖਿਆ ਕਿ ਇਸ ਤਸਵੀਰ ਵਿਚ ਕੁੱਝ ਤਾਂ ਅਜੀਬ ਹੈ। ਇਹ ਦਿੱਖ ਵਿਚ ਖ਼ੂਬਸੂਰਤ ਹੈ ਪਰ ਅਜੀਬ ਵੀ ਹੈ।
ਕਿਹਾ ਜਾ ਰਿਹਾ ਹੈ ਚੀਨ ਨੇ ਇਹ ਪਿੰਡ 2001 ਵਿੱਚ ਵਸਾਇਆ ਸੀ, ਹਾਲਾਂ ਕਿ ਇਸ ਨੂੰ ਗੁਪਤ ਤਰੀਕੇ ਨਾਲ ਵਸਾਉਣ ਦੇ ਕਾਰਨ ਨਹੀਂ ਸਾਹਮਣੇ ਆਏ ਹਨ ।

Real Estate