ਖੱਟਰ ਦਾ ਮੰਤਰੀ ਅਨਿਲ ਵਿਜ ਕਹਿੰਦਾ ਭੁੱਖਮਰੀ ਦੇ ਨੇੜੇ ਆ ਪੰਜਾਬ

154

ਆਮ ਆਦਮੀ ਪਾਰਟੀ (ਆਪ) ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੀਤੇ ਦਿਨੀਂ ਪੰਜਾਬ ਦੌਰੇ ‘ਤੇ ਆਏ, ਜਿੱਥੇ ਉਨ੍ਹਾਂ ਨੇ ਕੁਝ ਚੁਣਾਵੀ ਵਾਅਦੇ ਕੀਤੇ। ਇਸ ਨੂੰ ਲੈ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੱਡਾ ਬਿਆਨ ਦਿੱਤਾ ਹੈ। ਪੰਜਾਬ ਦੌਰੇ ‘ਤੇ ਆਏ ਕੇਜਰੀਵਾਲ ਦੇ ਐਲਾਨ ਨੂੰ ਲੈ ਕੇ ਅਨਿਲ ਵਿਜ ਨੇ ਤੰਜ ਕੱਸਿਆ ਹੈ। ਉਸ ਨੇ ਕਿਹਾ ਕਿ “ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਦੀਆਂ ਸਮੱਸਿਆਵਾ ਦਾ ਗਿਆਨ ਨਹੀਂ ਹੈ। ਜੇਕਰ ਉਹ ਸੋਚਦੇ ਹਨ ਕਿ ਦਿੱਲੀ ਮਾਡਲ ਪੰਜਾਬ ‘ਚ ਲਗਾ ਦੇਵਾਂਗੇ ਤਾਂ ਇਹ ਨਹੀਂ ਹੋ ਸਕਦਾ। ਦਿੱਲੀ ‘ਚ ਟੈਕਸ ਵਸੂਲੀ ਜ਼ਿਆਦਾ ਹੈ ਪਰ ਪੰਜਾਬ ਭੁੱਖਮਰੀ ਦੀ ਕਗਾਰ ‘ਤੇ ਹੈ।”
ਕੇਜਰੀਵਾਲ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਹਰ ਘਰ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ‘ਆਪ’ ਪਾਰਟੀ ਦੇ ਸੱਤਾ ‘ਚ ਆਉਣ ‘ਤੇ ਪੰਜਾਬ ਨੂੰ 24 ਘੰਟੇ ਬਿਜਲੀ ਦੇਣ ਅਤੇ ਪੈਂਡਿੰਗ ਬਿਜਲੀ ਬਿੱਲਾਂ ਨੂੰ ਮੁਆਫ਼ ਕਰਨ ਦਾ ਵੀ ਵਾਅਦਾ ਕੀਤਾ।

Real Estate