ਕੈਨੇਡਾ : ਗਰਮੀ ਕਾਰਨ 150 ਤੋਂ ਵੱਧ ਮੌਤਾਂ

204

ਪਿਛਲੇ ਦੋ ਦਿਨ ਪਈ ਗਰਮੀ ਕਾਰਨ ਵੈਨਕੂਵਰ, ਸਰੀ, ਬਰਨਬੀ ਅਤੇ ਲੈਂਗਲੀ ਵਿਚ 150 ਤੋਂ ਵੱਧ ਲੋਕਾਂ ਦੀ ਅਚਾਨਕ ਮੌਤ ਹੋ ਗਈ । ਅਚਾਨਕ ਮਰਨ ਵਾਲੇ ਸਾਰੇ ਵਿਅਕਤੀ 70 ਤੋਂ 90 ਸਾਲ ਦੀ ਉਮਰ ਦੇ ਸਨ ਅਤੇ ਸਭ ਤੋ ਛੋਟੀ ਉਮਰ ਦਾ ਵਿਅਕਤੀ 44 ਸਾਲ ਦਾ ਦੱਸਿਆ ਗਿਆ ਹੈ । ਵੈਨਕੂਵਰ ਪੁਲਸ ਦੀ ਰਿਪੋਰਟ ਅਨੁਸਾਰ ਗਰਮੀ ਦੀ ਇਸ ਲਹਿਰ ਦੌਰਾਨ 65 ਲੋਕਾਂ ਦੀ ਅਚਾਨਕ ਮੌਤ ਹੋ ਗਈ ਹੈ । ਸਰੀ ਵਿਚ ਸੋਮਵਾਰ 27 ਮੌਤਾਂ ਅਤੇ ਮੰਗਲਵਾਰ ਦੁਪਹਿਰ ਤੱਕ 18 ਹੋਰ ਮੌਤਾਂ ਹੋਈਆਂ । ਆਰ ਸੀ ਐਮ ਪੀ ਦੀ ਕਾਂਸਟੇਬਲ ਸਰਬਜੀਤ ਕੌਰ ਸੰਘਾ ਨੇ ਦੱਸਿਆ ਕਿ ਏਨੀ ਜ਼ਿਆਦਾ ਗਿਣਤੀ ਵਿਚ ਅਚਾਨਕ ਹੋਈਆਂ ਮੌਤਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ, ਪਰ ਇਹ ਮੰਨਿਆ ਜਾ ਰਿਹਾ ਹੈ ਕਿ ਅੱਤ ਦੀ ਗਰਮੀ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਇਨ੍ਹਾਂ ਮੌਤਾਂ ਦਾ ਕਾਰਨ ਬਣੀਆਂ ਹਨ । ਪੁਲਸ ਨੂੰ ਬਰਨਬੀ ਵਿਚ 25 ਲੋਕਾਂ ਦੀ ਅਚਾਨਕ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ, ਜਿਨ੍ਹਾਂ ਵਿੱਚ ਵਧੇਰੇ ਬਜ਼ੁਰਗ ਸਨ । ਲੈਂਗਲੀ ਵਿਚ ਵੀ 8 ਮੌਤਾਂ ਦੀ ਸੂਚਨਾ ਹੈ । ਵੈਨਕੂਵਰ ਤੋਂ 250 ਕਿਲੋਮੀਟਰ ਪੂਰਬ ਵਿਚ ਪੈਂਦੇ ਬਿ੍ਟਿਸ਼ ਕੋਲੰਬੀਆ ਦੇ ਪਿੰਡ ਲਿਟਨ ‘ਚ ਤਾਪਮਾਨ 49।5 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ।

Real Estate