ਹੁਣ ਢੱਡਰੀਆਂ ਵਾਲੇ ਤੇ ਪੰਥਪ੍ਰੀਤ ਸਮੇਤ 22 ਜਾਣਿਆ ਤੋਂ SIT ਕਰੇਗੀ ਪੁੱਛ-ਪੜਤਾਲ

201

ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਲਈ ਬਣਾਈ ਗਈ ਨਵੀਂ ਵਿਸ਼ੇਸ਼ ਜਾਂਚ ਟੀਮ ਨੇ ਹੁਣ ਸਿੱਖ ਪ੍ਰਚਾਰਕ ਪੰਥਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਢੱਡਰੀਆਂਵਾਲਾ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਜਾਂਚ ਟੀਮ ਉਨ੍ਹਾਂ ਤੋਂ ਦੋ ਜੁਲਾਈ ਨੂੰ ਪੁੱਛ ਪੜਤਾਲ ਕਰੇਗੀ। ਖ਼ਬਰਾਂ ਅਨੁਸਾਰ ਇਸ ਦੇ ਨਾਲ ਹੀ 20 ਹੋਰ ਬੰਦਿਆਂ ਨੂੰ ਐੱਸਆਈਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਪੰਥਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਢੱਡਰੀਆਂਵਾਲਾ ਕੋਟਕਪੂਰਾ ਗੋਲੀ ਕਾਂਡ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਦੇ ਲੱਗੇ ਧਰਨੇ ਦੀ ਅਗਵਾਈ ਕਰ ਰਹੇ ਸਨ। ਕੋਟਕਪੂਰਾ ਗੋਲੀ ਕਾਂਡ ਤੋਂ ਬਾਅਦ ਪੁਲੀਸ ਨੇ ਰਣਜੀਤ ਸਿੰਘ ਢੱਡਰੀਆਂਵਾਲਾ ਅਤੇ ਭਾਈ ਪੰਥਪ੍ਰੀਤ ਸਿੰਘ ਸਮੇਤ 150 ਸਿੱਖ ਆਗੂਆਂ ’ਤੇ ਪਰਚੇ ਵੀ ਦਰਜ ਕੀਤੇ ਸਨ ।

Real Estate