ਮਾਮਲਾ ਸਰੂਪ ਚੰਦ ਸਿੰਗਲਾ ਤੇ ਕਾਤਲਾਨਾ ਹਮਲੇ ਦਾ , ਯੂਥ ਅਕਾਲੀ ਦਲ ਵੱਲੋਂ ਮਨਪ੍ਰੀਤ ਬਾਦਲ ਦੇ ਦਫ਼ਤਰ ਦਾ ਘਿਰਾਓ, ਤੇ ਪੁਤਲੇ ਫੂਕੇ

114

ਬਠਿੰਡਾ, 29 ਜੁਨ, ਬਲਵਿੰਦਰ ਸਿੰਘ ਭੁੱਲਰ

ਥਰਮਲ ਪਲਾਂਟ ਦੀ ਸਰਕਾਰੀ ਜਗਾਹ ਤੇ ਰਾਖ ਦੇ ਡੰਪ ਵਾਲੀ ਥਾਂ ਤੇ ਗੈਰਕਾਨੂੰਨੀ ਮਾਈਨਿੰਗ ਕਰਨ ਅਤੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਬਠਿੰਡਾ ਦੇ ਇੰਚਾਰਜ ਤੇ ਵਪਾਰ ਵਿੰਗ ਪੰਜਾਬ ਦੇ ਪ੍ਰਧਾਨ ਸ੍ਰੀ ਸਰੂਪ ਚੰਦ ਸਿੰਗਲਾ ਸਾਬਕਾ ਵਿਧਾਇਕ ਤੇ ਕਾਤਲਾਨਾ ਹਮਲਾ ਕਰਨ ਵਿਰੁੱਧ ਅਕਾਲੀ ਦਲ ਵਿੱਚ ਪੈਦਾ ਹੋਈ ਗੁਸੇ ਦੀ ਲਹਿਰ ਸਦਕਾ ਯੂਥ ਅਕਾਲੀ ਦਲ ਦੇ ਵਰਕਰਾਂ ਨੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਦੀ ਅਗਵਾਈ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦਾ ਘਿਰਾਓ ਕੀਤਾ ਅਤੇ ਸ੍ਰ: ਬਾਦਲ ਤੇ ਉਸਦੇ ਰਿਸਤੇਦਾਰ ਜੈਜੀਤ ਸਿੰਘ ਜੌਹਲ ਦੇ ਪੁਤਲੇ ਫੂਕੇ ਗਏ। ਇਸ ਦੌਰਾਨ ਉਹਨਾਂ ਜੀਜਾ ਸਾਲਾ ਬਣੇ ਲੁਟੇਰੇ ਦੇ ਸਲੋਗਨ ਤਹਿਤ ਉਹਨਾਂ ਵਿਰੁੱਧ ਨਾਅਰੇਬਾਜੀ ਕਰਕੇ ਭੜਾਸ ਕੱਢੀ।
ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਤੇ ਉਸਦੇ ਰਿਸਤੇਦਾਰ ਜੋਜੋ ਨੇ ਬਠਿੰਡਾ ਨੂੰ ਲੁੱਟਣ ਵਿੱਚ ਕੋਈ ਕਸਰ ਨਹੀਂ ਛੱਡੀ। ਉਨਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਸ਼ਹਿਰ ਤੇ ਇਲਾਕੇ ਦੇ ਵਿਕਾਸ ਲਈ ਵੱਡੇ ਪ੍ਰੋਜੈਕਟ ਲਿਆਂਦੇ ਸਨ, ਪਰ ਮਨਪ੍ਰੀਤ ਆਪਣੇ ਸਾਲੇ ਨੂੰ ਲੈ ਕੇ ਆਇਆ ਜਿਸਨੇ ਬਠਿੰਡਾ ਨੂੰ ਲੁੱਟ ਦਾ ਅੱਡਾ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਗੈਰਕਾਨੂੰਨੀ ਮਾਈਨਿੰਗ ਦੀਆਂ ਖੱਡਾਂ ਤਾਂ ਹੁਣ ਬੰਦ ਕਰ ਦਿੱਤੀਆਂ ਹਨ, ਪਰ ਉਹਨਾਂ ਕੋਲ ਸਾਰੇ ਸਬੂਤ ਮੌਜੂਦ ਹਨ ਉਹ ਕਾਰਵਾਈ ਕਰਵਾਉਣਗੇ। ਉਹਨਾਂ ਕਿ ਮਨਪ੍ਰੀਤ ਨੇ ਪਹਿਲਾਂ ਗਿੱਦੜਬਾਹਾ ਨੂੰ ਲੁੱਟਿਆ ਤੇ ਉ¤ਥੋਂ ਦੇ ਵਪਾਰੀਆਂ ਨੂੰ ਤਬਾਹ ਕੀਤਾ ਹੁਣ ਬਠਿੰਡਾ ਨੂੰ ਲੁੱਟਣ ਨਹੀਂ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਮਨਪ੍ਰੀਤ ਤੇ ਉਸਦੇ ਰਿਸਤੇਦਾਰ ਵੱਲੋਂ ਕੀਤੀ ਜਾ ਰਹੀ ਲੁੱਟ ਦਾ ਵਿਧਾਨ ਸਭਾ ਚੋਣਾਂ ਸਮੇਂ ਹਿਸਾਬ ਲਿਆ ਜਾਵੇਗਾ।
ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਮਨਪ੍ਰੀਤ ਤੇ ਉਸਦੇ ਰਿਸਤੇਦਾਰ ਜੈਜੀਤ ਵੱਲੋਂ ਗਲਤ ਤੇ ਗੈਰਕਾਨੂੰਨੀ ਕੰਮ ਕੀਤੇ ਜਾ ਰਹੇ ਹਨ, ਜੇਕਰ ਉਹਨਾਂ ਦੇ ਗਲਤ ਕੰਮਾਂ ਦਾ ਸ੍ਰੀ ਸਰੂਪ ਚੰਦ ਸਿੰਗਲਾ ਨੇ ਪਰਦਾਫਾਸ ਕੀਤਾ ਤਾਂ ਉਹਨਾਂ ਤੇ ਕਾਤਲਾਨਾ ਹਮਲਾ ਕੀਤਾ ਗਿਆ, ਜੋ ਅਤੀ ਨਿਖੇਧੀਯੋਗ ਕਾਰਵਾਈ ਘਟਨਾ ਹੈ। ਉਹਨਾਂ ਐਲਾਨ ਕੀਤਾ ਕਿ ਸ੍ਰੀ ਸਿੰਗਲਾ ਤੇ ਹਮਲਾ ਕਰਨ ਸਬੰਧੀ ਇੱਕ ਹਫ਼ਤੇ ਦੇ ਅੰਦਰ ਅੰਦਰ ਕਾਰਵਾਈ ਨਾ ਕੀਤੀ ਤਾਂ
ਯੂਥ ਦਲ ਵੱਲੋਂ ਐਸ ਐਸ ਪੀ ਦਫ਼ਤਰ ਮੂਹਰੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਬਿੰਦਰ ਸਿੰਘ ਸਿੱਧੂ, ਹਰਪਾਲ ਢਿੱਲੋਂ, ਗਰਵਿੰਦਰ ਕੌਰ, ਹਰਵਿੰਦਰ ਗੰਜੂ, ਚਮਕੌਰ ਮਾਨ, ਗਰਪ੍ਰੀਤ ਸਿੰਧੂ, ਗੁਰਮੀਤ ਕੌਰ ਆਦਿ ਵੀ ਹਾਜਰ ਸਨ।

Real Estate