ਅਮਰੀਕਾ : ਟਰੱਕ ਦੀ ਰੇਲਗੱਡੀ ਨਾਲ ਹੋਈ ਟੱਕਰ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ

316

ਕੈਲੀਫੋਰਨੀਆਂ ਦੇ ਸਟਾਕਟਨ ਸ਼ਹਿਰ ਦੇ ਦੋ ਪੰਜਾਬੀ ਟਰੱਕ ਤੇ ਮਨਟਾਨਾ ਸਟੇਟ ਵਿੱਚੋਂ ਗੁਜ਼ਰ ਰਹੇ ਸਨ ਕਿ ਲੰਘੇ ਐਂਤਵਾਰ ਰਾਤੀਂ 9:30 ਵਜੇ ਦੇ ਕਰੀਬ ਫਰੀਵੇਅ 90 ਦੇ 350 ਮੀਲ ਮਾਰਕਰ ਲਾਗੇ, ਫਰੀਵੇਅ ਦੇ ਇੱਗਜ਼ਟ ਤੇ ਰੇਲ ਲਾਈਨ ਉੱਪਰ ਬਣੇ ਸਟਾਪ ਸ਼ਾਈਨ ਨੂੰ ਮਿੱਸ ਕਰਨ ਕਰਕੇ ਦੂਸਰੇ ਪਾਸਿਓਂ ਆ ਰਹੀ ਮਾਲ ਗੱਡੀ ਨਾਲ ਜਾ ਟਕਰਾਏ, ਜਿਸ ਕਾਰਨ ਟਰੱਕ ਨੂੰ ਅੱਗ ਲੱਗ ਗਈ ‘ਤੇ ਦੋਵੇਂ ਪੰਜਾਬੀ ਮੁੰਡੇ ਥਾਂ ਤੇ ਹੀ ਦਮ ਤੋੜ ਗਏ। ਪਤਾ ਲੱਗਾ ਕਿ ਮ੍ਰਿਤਕ ਟਰੱਕ ਡਰਾਈਵਰ ਪਿੰਡ ਦੌਲਤਪੁਰ ਜ਼ਿਲ੍ਹਾ ਨਵਾਂ ਸ਼ਹਿਰ ਦਾ ਜੰਮਪਲ੍ਹ ਸੀ। ਤਰਨਪ੍ਰੀਤ ਦੇ ਪਿਤਾ ਜਿਕੀ ਸਿੰਘ ਥਾਂਦੀ ਦਾ ਵੀ ਦੇਹਾਂਤ ਹੋ ਚੁੱਕਿਆ, ਉਹ ਆਪਣੇ ਪਿੱਛੇ ਵਿਧਵਾ ਮਾਤਾ ਅਤੇ ਇੱਕ ਭਰਾ ਛੱਡ ਗਏ ਹਨ। ਮ੍ਰਿਤਕ ਟਰੱਕ ਡਰਾਈਵਰ ਤਰਨਪ੍ਰੀਤ ਸਿੰਘ ਥਾਂਦੀ ਚਾਰ ਕੁ ਸਾਲ ਪਹਿਲਾ ਚੰਗੇ ਭਵਿੱਖ ਲਈ ਅਮਰੀਰਾ ਆਇਆ ਸੀ ਅਤੇ ਹਾਲੇ ਅਨਮੈਰਿਡ ਸੀ।ਤਰਨਪ੍ਰੀਤ ਦੀ ਉਮਰ ਮਹਿਜ਼ 24 ਸਾਲ ਸੀ।
ਦੂਸਰੇ ਮ੍ਰਿਤਕ ਪੰਜਾਬੀ ਬਾਰੇ ਇਹੀ ਪਤਾ ਚੱਲਿਆ ਕਿ ਉਹ ਟਰੱਕ ਡਰਾਈਵਰ ਨਹੀਂ ਸੀ ‘ਤੇ ਹਾਲੇ ਕੁਝ ਕੁ ਮਹੀਨੇ ਪਹਿਲਾਂ ਇੰਡੀਆ ਤੋਂ ਛੁੱਟੀਆਂ ਕੱਟਕੇ ਮੁੜਿਆ ਸੀ ਅਤੇ ਵੈਸੇ ਹੀ ਤਰਨਪ੍ਰੀਤ ਨਾਲ ਗੇੜੇ ਤੇ ਚਲਿਆ ਗਿਆ। ਉਸਦਾ ਸਬੰਧ ਵੀ ਬੰਗੇ ਦੇ ਨੇੜਲੇ ਇਲਾਕੇ ਨਾਲ ਦੱਸਿਆ ਜਾ ਰਿਹਾ ਹੈ।

Real Estate