DRDO ਦੀ ਐਂਟੀ ਕੋਵਿਡ ਦਵਾਈ ਲਾਂਚ, ਕੋਰੋਨਾ ਦੇ ਸਾਰੇ ਵੇਰੀਐਂਟਸ ‘ਤੇ ਹੈ ਅਸਰਦਾਰ

187

ਡਾ. ਰੈਡੀਜ਼ ਲੈਬੋਟਰੀਜ਼ ਲਿਮਟਿਡ ਨੇ ਸੋਮਵਾਰ ਨੂੰ ਕੋਰੋਨਾ ਦੀ ਦਵਾਈ ‘2-ਡੀਆਕਸੀ-ਡੀ-ਗੁਲੂਕੋਜ਼’ਲਾਂਚ ਕਰ ਦਿੱਤੀ। ਸ਼ੁਰੂਆਤੀ ਹਫਤਿਆਂ ਵਿਚ ਇਹ ਦਵਾਈ ਮਹਾਨਗਰਾਂ ’ਚ ਮੁਹੱਈਆ ਹੋਵੇਗੀ। ਇਸ ਤੋਂ ਬਾਅਦ ਦੇਸ਼ ਦੇ ਬਾਕੀ ਹਿੱਸਿਆਂ ਵਿਚ ਦਵਾਈ ਪਹੁੰਚ ਜਾਵੇਗੀ। ਡਾ.ਰੈਡੀਜ਼ ਵੱਲੋਂ ਬਣਾਈ ਘੋਲ ਕੇ ਪੀਣ ਵਾਲੇ ਹਰੇਕ ਪਾਊਚ ਦਾ ਵੱਧ ਤੋਂ ਵੱਧ ਮੁੱਲ 990 ਰੁਪਏ ਤੈਅ ਕੀਤਾ ਗਿਆ ਹੈ। ਇਸ ਵਿਚ ਸਰਕਾਰ ਵੱਲੋਂ ਦਿੱਤੀਆਂ ਗਈਆਂ ਰਿਆਇਤਾਂ ਵੀ ਸ਼ਾਮਲ ਹਨ। ਰੱਖਿਆ, ਖੋਜ ਤੇ ਵਿਕਾਸ ਸੰਸਥਾ ਦੀ ਪ੍ਰਮਾਣੂ ਚਿਕਿਤਸਾ ਵਿਗਿਆਨ ਦੀ ਪ੍ਰਯੋਗਸ਼ਾਲਾ ਨੇ ਡਾ. ਰੈਡੀਜ਼ ਨਾਲ ਮਿਲ ਕੇ ਕੰਮ ਕੀਤਾ ਹੈ।
ਹੈਦਰਾਬਾਦ ਸਥਿਤ ਡਾ. ਰੈੱਡੀ ਲੈਬ ਵੱਲੋਂ 2 ਡੀਜੀ ’ਤੇ ਚਲਾਏ ਗਏ ਕਲੀਨਿਕਲ ਟ੍ਰਾਈਲ ਦੇ ਵਿਗਿਆਨੀਆਂ ਅਨੁਸਾਰ ਤੀਜੇ ਪੜਾਅ ਦੇ ਟ੍ਰਾਈਲ ’ਚ ਇਹ ਦਾਅਵਾ ਕੀਤਾ ਸੀ ਕਿ ਇਹ ਦਵਾਈ ਕਈ ਵੇਰੀਐਂਟਸ ’ਤੇ ਪ੍ਰਭਾਵੀ ਹੈ। ਅਭਿਆਨ ਅਨੁਸਾਰ ਵਾਇਰਸ ਦਾ ਕੋਈ ਵੀ ਵੇਰੀਐਂਟ ਹੋਵੇ ਉਸ ਨੂੰ ਗੁਲੂਕੋਜ਼ ਦੀ ਜ਼ਰੂਰਤ ਹੋਵੇਗੀ। ਇਸ ਦੇ ਨਾਲ ਹੀ ਵਾਇਰਸ ਦੇ ਵਿਕਾਸ ’ਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲਾ ਅਮੀਨੋ ਐਸਿਡ ਦੀ ਵੀ ਕੋਸ਼ਿਕਾ ’ਚ ਰੁਕ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੀ ਗਿਣਤੀ ਨਹੀਂ ਵਧਦੀ।

Real Estate