ਹਰਿਆਣਾ : ਸਾਬਕਾ ਵਿੱਤ ਮੰਤਰੀ ਨੇ ਭਾਜਪਾ ਦਾ ਅਹੁਦਾ ਲੈਣ ਤੋਂ ਕੀਤੀ ਨਾਂਹ, ਕਿਹਾ “ਪਹਿਲਾਂ ਕਿਸਾਨਾਂ ਦੇ ਮਸਲੇ ਹੱਲ ਕਰੋ”

155

ਭਾਜਪਾ ਹਰਿਆਣਾ ਦੀ ਕਾਰਜਕਾਰਨੀ ਮੈਂਬਰਸ਼ਿਪ ਲੈਣ ਤੋਂ ਹਰਿਆਣਾ ਦੇ ਸਾਬਕਾ ਵਿੱਤ ਮੰਤਰੀ ਸੰਪਤ ਸਿੰਘ ਨੇ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਮਸਲਿਆਂ ਦਾ ਪਹਿਲ ਦੇ ਅਧਾਰ ‘ਤੇ ਕੋਈ ਹੱਲ ਕੱਢੇ। ਉਨ੍ਹਾਂ ਟਵੀਟ ਕੀਤਾ ਕਿ ਉਹ ਰਾਜ ਕਾਰਜਕਾਰਨੀ ਦੀ ਮੈਂਬਰਸ਼ਿਪ ਸਵੀਕਾਰ ਨਹੀਂ ਕਰ ਸਕਦੇ। ਭਜਪਾ ਦੀ ਰਾਜ ਕਾਰਜਕਾਰਨੀ ਦਾ ਵਿਸਤਾਰ ਪਿਛਲੇ ਹਫ਼ਤੇ ਕੀਤਾ ਗਿਆ ਸੀ। ਇਸ ਵਿਚ ਸਾਬਕਾ ਮੰਤਰੀ ਸੰਪਤ ਸਿੰਘ ਨੂੰ ਕਾਰਜਕਾਰੀ ਮੈਂਬਰ ਵੀ ਬਣਾਇਆ ਗਿਆ ਸੀ। ਸੰਪਤ ਸਿੰਘ ਨੇ ਆਪਣੇ ਟਵੀਟ ਵਿਚ ਲਿਖਿਆ, “ਪਿਆਰੇ ਧਨਖੜ ਜੀ! ਮੌਜੂਦਾ ਰਾਜਨੀਤਿਕ ਸਥਿਤੀ ਦੇ ਕਾਰਨ, ਮੈਂ ਪ੍ਰਦੇਸ਼ ਕਾਰਜਕਾਰੀ ਦੀ ਮੈਂਬਰਸ਼ਿਪ ਨੂੰ ਸਵੀਕਾਰ ਨਹੀਂ ਕਰ ਸਕਦਾ। ਪਾਰਟੀ ਨੂੰ ਸਭ ਤੋਂ ਪਹਿਲਾਂ ਕਿਸਾਨਾਂ ਦੇ ਮਸਲਿਆਂ ਦਾ ਹੱਲ ਲੱਭਣਾ ਚਾਹੀਦਾ ਹੈ, ਜਿਸ ਦਾ ਮੈਂ ਵੀ ਨਿਰੰਤਰ ਸਮਰਥਨ ਕੀਤਾ ਹੈ। ਬੰਦ ਕਮਰੇ ਵਿਚ ਪੁਲਿਸ ਸੁਰੱਖਿਆ ਵਿਚ ਰਾਜਨੀਤੀ ਅਸੰਭਵ ਹੈ।”
ਇਨੈਲੋ ਅਤੇ ਕਾਂਗਰਸ ਦੀ ਸੀਟ ਤੋਂ 6 ਵਾਰ ਵਿਧਾਇਕ ਬਣੇ ਪ੍ਰੋਫੈਸਰ ਸੰਪਤ ਸਿੰਘ 2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਇਸ ਤੋਂ ਪਹਿਲਾਂ ਉਹ ਇਨੈਲੋ ਸਰਕਾਰ ਸਮੇਂ ਰਾਜ ਦੇ ਵਿੱਤ ਮੰਤਰੀ ਰਹੇ ਸਨ, ਤੇ ਕਾਂਗਰਸ ਵਿਚ ਰਹੇ ਸਨ।

Real Estate