ਕੈਨੇਡਾ ਵਿਖੇ ਪੰਜਾਬੀ ਵਿਦਿਆਰਥੀਆ ਦਾ ਪਾਣੀ ਵਿੱਚ ਡੁੱਬਣ ਕਾਰਨ ਮੌਤਾ ਦਾ ਸਿਲਸਿਲਾ ਜਾਰੀ

251

ਕੁਲਤਰਨ ਸਿੰਘ ਪਧਿਆਣਾ:
ਕੈਨੇਡਾ ਦੇ ਸੂਬੇ ੳਨਟਾਰੀਉ ਵਿਖੇ ਪੰਜਾਬ ਤੋ ਆਏ ਦੋ ਅੰਤਰਰਾਸ਼ਟਰੀ ਵਿਦਿਆਰਥੀਆ ਦੀ ਮੌਤ ਡੁੰਘੇ ਪਾਣੀਆਂ ਵਿੱਚ ਡੁੱਬਣ ਨਾਲ ਹੋਈ ਹੈ, ਇੱਕ ਵਿਦਿਆਰਥੀ ਹਾਲੇ ਵੀ ਬੇਹੋਸ਼ ਦੱਸਿਆ ਜਾ ਰਿਹਾ ਹੈ। ਲਗਾਤਾਰ ਚਿਤਾਵਨੀਆਂ ਦੇਣ ਦੇ ਬਾਵਜੂਦ ਵੀ ਨੋਜਵਾਨ ਸਮਝ ਨਹੀਂ ਰਹੇ ਹਨ । ਇਸ ਤੋ ਪਹਿਲਾ ਵੀ ਇੱਕ ਪੰਜਾਬੀ ਵਿਦਿਆਰਥੀ ਦੀ ਇੰਝ ਹੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋਈ ਸੀ । ਤਸਵੀਰ ਸਾਹਿਲ ਹਾਂਡਾ ਦੀ ਹੈ ਜੋ ਪੰਜਾਬ ਦੇ ਪਿੰਡ ਅਮੀਰ ਖਾਸ ਨੇੜੇ ਜਲਾਲਾਬਾਦ ਦਾ ਸੀ ਜਿਸਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋਈ ਹੈ।

Real Estate