ਕਦੇ ਮੁਫਤ ਮੋਬਾਇਲ ਲੈ ਲੋ, ਕਦੇ ਮੁਫਤ ਬਿਜਲੀ ਲੈ ਲੋ !

224

ਕੀ ਪੰਜਾਬ ਦੇ ਲੋਕ ਮੁਫਤਖੋਰ ਬਣ ਗਏ ਹਨ ਜੋ ਅਜਿਹੀਆਂ ਗੱਲਾਂ ਸੁਣ ਕੇ ਤਾੜੀਆਂ ਮਾਰਦੇ ਹਨ ?

ਆਪ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਚੰਡੀਗੜ੍ਹ ਦੌਰੇ ਉੱਤੇ ਪੰਹੁਚੇ। ਚੰਡੀਗੜ੍ਹ ਦੌਰੇ ਦੌਰਾਨ ਅਰਵਿੰਦ ਕੇਜਰੀਵਾਲ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਪ੍ਰਗਰਾਮ ਐਲਾਨ ਕੀਤੇ ਹਨ। ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਪੂਰੇ ਦੇਸ ‘ਚੋਂ ਲਗਭਗ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਵਿੱਚ ਮਿਲਦੀ ਹੈ। ਕਿਉਂ? ਪੰਜਾਬ ਬਿਜਲੀ ਬਣਾਉਂਦਾ ਹੈ, ਜਿੰਨੀ ਚਾਹੀਦੀ ਹੈ, ਉਸ ਤੋਂ ਵੱਧ ਬਣਾਉਂਦਾ ਹੈ। ਫਿਰ ਵੀ ਮਹਿੰਗੀ ਕਿਉਂ। ਇਸੇ ਦੌਰਾਨ ਕੇਜਰੀਵਾਲ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ‘ਚ ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫ਼ਤ ਦੇਵੇਗੀ। ਦਿੱਲੀ ‘ਚ ਅਸੀਂ 200 ਮੁਫ਼ਤ ਦਿੰਦੇ ਹਾਂ ਤੇ 200-400 ਅੱਧੇ ਰੇਟ ‘ਤੇ ਦਿੰਦੇ ਹਾਂ। ਪੰਜਾਬ ਵਿੱਚ 77-80 ਫੀਸਦ ਲੋਕਾਂ ਦੀ ਬਿਜਲੀ ਦਾ ਬਿੱਲ ਜ਼ੀਰੋ ਹੋ ਜਾਵੇਗਾ। ਦਿੱਲੀ ਵਿੱਚ 73 ਫੀਸਦ ਲੋਕਾਂ ਦਾ ਬਿਲ ਜ਼ੀਰੋ ਆਵੇਗਾ ਬਿਜਲੀ 24 ਘੰਟੇ ਆਵੇਗੀ, ਬਿਲ ਨਹੀਂ ਆਵੇਗਾ। ਕਿਹਾ ਗਿਆ ਕਿ ਪੁਰਾਣੇ ਸਾਰੇ ਬਿਜਲੀ ਦੇ ਬਿਲ ਮੁਆਫ਼ ਕੀਤੇ ਜਾਣਗੇ ਤੇ ਕਨੈਕਸ਼ਨ ਬਹਾਲ ਕੀਤੇ ਜਾਣਗੇ। ਪੰਜਾਬ ਵਿਚ 24 ਘੰਟੇ ਬਿਜਲੀ ਦਿੱਤੀ ਜਾਵੇਗੀ। ਇਸ ਲਈ ਢਾਂਚੇ ਨੂੰ ਠੀਕ ਕੀਤਾ ਜਾਵੇਗਾ।
ਆਮ ਆਦਮੀ ਪਾਰਟੀ ਦੇ ਇਸ ਐਲਾਨ ਤੋਂ ਬਾਅਦ ਲੋਕਾਂ ਨੂੰ ਕੈਪਟਨ ਦੇ ਵਾਅਦੇ ਯਾਦ ਆ ਰਹੇ ਹਨ ਜਿੰਨ੍ਹਾਂ ਵਿੱਚ ਬੇਰੁਜਗਾਰੀ ਭੱਤਿਆਂ ਵਾਲੇ ਸਮਾਰਟ ਕਾਰਡ, ਸਮਾਰਟ ਫੋਨ, ਨਸਿ਼ਆਂ ਦਾ ਲੱਕ ਜਾਂ ਲੱਤਾਂ ਤੋੜਨ ਵਾਲੀਆਂ ਗੱਲਾਂ ਆਦਿ ਸ਼ਾਮਲ ਹਨ । ਇਸ ਤੋਂ ਪਹਿਲਾਂ ਲੋਕਾਂ ਨੂੰ ਅਕਾਲੀ ਦਲ ਵੀ ਲੈਪਟੌਪ ਵੰਡਣ ਦਾ ਚੂਸਾ ਦੇ ਚੁੱਕਿਆ ਹੈ । ਹੁਣ ਸਵਾਲ ਇਹ ਹੈ ਕਿ ਕੀ ਪੰਜਾਬ ਦੇ ਲੋਕ ਮੁਫਤਖੋਰ ਬਣ ਗਏ ਹਨ ਜੋ ਅਜਿਹੀਆਂ ਗੱਲਾਂ ਸੁਣ ਕੇ ਤਾੜੀਆਂ ਮਾਰਦੇ ਹਨ ? ਇੱਥੋਂ ਦੇ ਲੋਕਾਂ ਨੂੰ ਤਾਂ ਗੁਰੂਆਂ ਨੇ ਕਿਰਤ ਕਰਨੀ ਤੇ ਵੰਡ ਛਕਣਾ ਸਿਖਾਇਆ ਹੈ , ਇਹ ਸਿਆਸੀ ਪਾਰਟੀਆਂ ਕੇ ਕਿਉਂ ਇਹਨਾਂ ਨੂੰ ਮੁਫਤਖੋਰ ਬਣਾ ਦਿੱਤਾ ?

Real Estate