ਮਿਆਮੀ ਹਾਦਸਾ: ਤਿੰਨ ਸਾਲ ਪਹਿਲਾਂ ਇਮਾਰਤ ਵਿਚ ਵੱਡੀਆਂ ਤਰੇੜਾਂ ਦੀ ਇੰਜੀਨੀਅਰਾਂ ਨੇ ਚੇਤਾਵਨੀ ਦੇ ਦਿੱਤੀ ਸੀ, 5 ਮੌਤਾਂ ਤੇ 159 ਹਨ ਲਾਪਤਾ

213


ਅਮਰੀਕਾ ਵਿਚ ਸ਼ੁੱਕਰਵਾਰ ਦੇਰ ਰਾਤ ਫਲੋਰਿਡਾ ਦੇ ਮਿਆਮੀ ਦੇ ਸਰਫਸਾਈਡ ਸ਼ਹਿਰ ਵਿਚ ਸਮੁੰਦਰ ਦੇ ਸਾਹਮਣੇ ਬਣੀ ਇਕ 13 ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਇਸ ਹਾਦਸੇ ਵਿੱਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 159 ਤੋਂ ਵੱਧ ਲੋਕਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਤਿੰਨ ਦਿਨਾਂ ਬਾਅਦ ਇਸ ਹਾਦਸੇ ਦੇ ਕਾਰਨਾਂ ਦਾ ਖੁਲਾਸਾ ਹੋਣਾ ਸ਼ੁਰੂ ਹੋ ਗਿਆ ਹੈ।ਅਕਤੂਬਰ 2018 ਵਿਚ, ਇੰਜੀਨੀਅਰਾਂ ਨੇ ਇਮਾਰਤ ਵਿਚ ਵੱਡੀਆਂ ਤਰੇੜਾ ਦੇ ਕਾਰਨ ਖਤਰਨਾਕ ਹੋਣ , ਸਵੀਮਿੰਗ ਪੂਲ ਤੋਂ ਪਾਣੀ ਲੀਕ ਕਰਨ ਅਤੇ ਪਾਰਕਿੰਗ ਗੈਰੇਜ ਦੇ ਥੰਮਾਂ ਤੇ ਕੰਧਾਂ ਨੂੰ ਟੁੱਟਣ ਦੀ ਸੰਭਾਵਨਾ ਬਾਰੇ ਚੇਤਾਵਨੀ ਦਿੱਤੀ। ਪਰ ਰਿਹਾਇਸ਼ੀ ਪ੍ਰਸ਼ਸਾਨ ਨੇ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ।
ਮਾਹਰਾਂ ਦੇ ਅਨੁਸਾਰ, ਦੱਖਣੀ ਫਲੋਰਿਡਾ ਦੇ ਤੱਟ ਤੇ ਹਵਾ, ਨਮੀ ਅਤੇ ਨਮਕ ਦੇ ਸੰਪਰਕ ਕਾਰਨ ਅਕਸਰ ਇਮਾਰਤਾਂ ਦਾ ਨੁਕਸਾਨ ਹੁੰਦਾ ਹੈ। ਪਾਣੀ ਦੀ ਲੀਕ ਹੋਣ ਨਾਲ ਸਮੱਸਿਆ ਹੋਰ ਜਿਆਦਾ ਹੋ ਗਈ ਹੋਵੇਗੀ , ਜਿਸ ਨਾਲ ਇਮਾਰਤ ਦਾ ਇਕ ਹਿੱਸਾ ਢਹਿ ਗਿਆ ।

Real Estate