ਰਾਸ਼ਟਰਪਤੀ ਦਾ ਕਾਫ਼ਲਾ ਲੰਘਾਉਣ ਦੇ ਚੱਕਰ ਵਿੱਚ ਬੀਮਾਰ ਔਰਤ ਦੀ ਮੌਤ

197

ਉੱਤਰ ਪ੍ਰਦੇਸ਼ ਦੇ ਦਿਨਾਂ ਦੌਰੇ ’ਤੇ ਗਏ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸੁਰੱਖਿਆ ’ਚ ਤਾਇਨਾਤ ਪੁਲਿਸ ਮੁਲਾਜਮਾਂ ਦੀ ਲਾਪਰਵਾਹੀ ਕਾਰਨ ਇਕ ਮਹਿਲਾ ਦੀ ਮੌਤ ਹੋ ਗਈ ਹੈ। ਸੂਬਾ ਸਰਕਾਰ ਨੇ ਕਾਨਪੁਰ ਸ਼ਹਿਰ ’ਚ ਗੰਭੀਰ ਰੂਪ ਨਾਲ ਬੀਮਾਰ ਔਰਤ ਵੰਦਨਾ ਮਿਸ਼ਰਾ ਦੀ ਮੌਤ ’ਤੇ ਮੁਆਫ਼ੀ ਮੰਗੀ ਹੈ। ਰਾਸ਼ਟਰਪਤੀ ਦੇ ਕਾਨਪੁਰ ਯਾਤਰਾ ਦੌਰਾਨ ਸ਼ੁੱਕਰਵਾਰ ਦੀ ਰਾਤ ਬੀਮਾਰ ਔਰਤ ਤੇ ਉਸ ਦੇ ਪਰਿਵਾਰ ਨੂੰ ਆਵਾਜਾਈ ਪਾਬੰਦੀ ’ਚ ਰੋਕ ਦਿੱਤਾ ਗਿਆ ਸੀ , ਇਸ ਵਜ੍ਹਾ ਨਾਲ ਮਹਿਲਾ ਸਮੇਂ ’ਤੇ ਹਸਪਤਾਲ ਨਹੀਂ ਪਹੁੰਚ ਸਕੀ।
ਮਰਨ ਵਾਲੀ 50 ਸਾਲਾ ਵੰਦਨਾ ਮਿਸ਼ਰਾ ਇੰਡੀਅਨ ਐਸੋਸੀਏਸ਼ਨ ਆਫ਼ ਇੰਡਸਟਰੀਜ਼ ਦੇ ਕਾਨਪੁਰ ਚੈਪਟਰ ਦੀ ਮਹਿਲਾ ਵਿੰਗ ਦੀ ਮੁਖੀ ਸੀ। ਜਿਸ ਦੀ ਹਾਲਤ ਵਿਗੜਨ ’ਤੇ ਉਨ੍ਹਾਂ ਦਾ ਪਰਿਵਾਰ ਦੂਜੇ ਹਸਪਤਾਲ ’ਚ ਲੈ ਕੇ ਜਾ ਰਿਹਾ ਸੀ । ਉਦੋਂ ਹੀ ਕਾਨਪੁਰ ’ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਫਲਾ ਆ ਗਿਆ ।
ਰਾਸ਼ਟਰਪਤੀ ਦੀ ਸੁਰੱਖਿਆ ’ਚ ਤਾਇਨਾਤ ਪੁਲਿਸ ਮੁਲਾਜਮਾਂ ਨੇ ਉਸ ਰਸਤੇ ’ਤੇ ਆਵਾਜਾਈ ਰੋਕ ਦਿੱਤੀ ਸੀ ਜਿਸ ਮਾਰਗ ’ਤੇ ਵੰਨਦਾ ਮਿਸ਼ਰਾ ਦਾ ਪਰਿਵਾਰ ਉਨ੍ਹਾਂ ਨੂੰ ਹਸਪਤਾਲ ਲਿਜਾ ਜਾ ਰਿਹਾ ਸੀ ਇਸ ਸਥਿਤੀ ਕਾਰਨ ਟ੍ਰੈਫ਼ਿਕ ਜਾਮ ਲੱਗ ਗਿਆ ਤੇ ਔਰਤ ਨੂੰ ਹਸਪਤਾਲ ਪਹੁੰਚਣ ’ਚ ਜ਼ਿਆਦਾ ਸਮਾਂ ਲੱਗ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਕਾਨਪੁਰ ਪੁਲਿਸ ਕਮਿਸ਼ਨਰ ਅਸੀਮ ਅਰੁਣ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ ਤੇ ਟਵੀਟ ਕਰ ਕੇ ਮੁਆਫ਼ੀ ਮੰਗੀ ਹੈ।

Real Estate