72 ਸਾਲਾ ਵਿਆਕਤੀ ਦਾ 43 ਵਾਰ ਹੋ ਚੁਕਿਆ ਕੋਰੋਨਾ ਟੈਸਟ , ਹਰ ਵਾਰ ਆ ਰਿਹਾ ਪਾਜ਼ੇਟਿਵ

233

ਇੰਗਲੈਂਡ ‘ਚ ਬ੍ਰਿਸਟਲ ਦਾ ਰਹਿਣ ਵਾਲਾ 72 ਸਾਲਾ ਇਕ ਬਜ਼ੁਰਗ 10 ਮਹੀਨੇ ਤੋਂ ਕੋਰੋਨਾ ਪੀੜਤ ਹੈ ਅਤੇ ਉਸ ਦਾ 43 ਵਾਰ ਕੋਰੋਨਾ ਟੈਸਟ ਹੋਇਆ ਅਤੇ ਹਰ ਵਾਰ ਰਿਪੋਰਟ ਪਾਜ਼ੇਟਿਵ ਆਈ। ਬ੍ਰਿਟੇਨ ‘ਚ ਇਹ ਲਾਂਗ ਕੋਵਿਡ ਦਾ ਅਜਿਹਾ ਪਹਿਲਾ ਮਾਮਲਾ ਹੈ। ਪੱਛਮੀ ਇੰਗਲੈਂਡ ‘ਚ ਬ੍ਰਿਸਟਲ ਦੇ ਰਿਟਾਇਰਡ ਡਰਾਈਵਿੰਗ ਇੰਸਟ੍ਰਕਟਰ ਡੇਵ ਸਮਿਥ ਨੇ ਦੱਸਿਆ ਕਿ ਉਸ ਦਾ 43 ਵਾਰ ਟੈਸਟ ‘ਪਾਜ਼ੇਟਿਵ’ ਆਇਆ ਅਤੇ 7 ਵਾਰ ਉਸ ਨੂੰ ਹਸਪਤਾਲ ‘ਚ ਵੀ ਦਾਖਲ ਹੋਣਾ ਪਿਆ। ਉਨ੍ਹਾਂ ਨੇ ਤਾਂ ਆਪਣੇ ਅੰਤਿਮ ਸੰਸਕਾਰ ਦੀ ਵੀ ਯੋਜਨਾ ਬਣਾ ਲਈ ਸੀ। ਸਮਿਥ ਨੇ ਕਿਹਾ ਕਿ ਮੇਰੀ ਐਨਰਜੀ ਬਿਲਕੁਲ ਹੀ ਘੱਟ ਹੋ ਗਈ ਸੀ ਅਤੇ ਮੈਂ ਆਪਣੀ ਪੂਰੀ ਉਮੀਦ ਛੱਡ ਚੁੱਕਿਆ ਸੀ। ਮੈਂ ਆਪਣੇ ਪਰਿਵਾਰ ਦੇ ਸਾਰੇ ਲੋਕਾਂ ਨੂੰ ਕਿਹਾ ਕਿ ਬਸ ਹੁਣ ਮੈਨੂੰ ਮਰਨ ਦਿਓ ਅਤੇ ਹਸਪਤਾਲ ਨਾ ਲੈ ਕੇ ਜਾਓ। ਸਮਿਥ ਨੇ ਆਪਣੀ ਪਤਨੀ ਲਿਨ ਨੂੰ ਕਿਹਾ ਕਿ ਮੈਨੂੰ ਜਾਣ ਦਿਓ ਮੈਂ ਆਪਣੇ-ਆਪ ਨੂੰ ਫਸਿਆ ਹੋਇਆ ਮਹਿਸੂਸ ਕਰ ਰਿਹਾ ਹਾਂ। ਸਮਿਥ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਨੂੰ ਬੁਲਾਇਆ ਅਤੇ ਗੁੱਡਬਾਏ ਕਹਿ ਦਿੱਤਾ ਸੀ। ਯੂਨੀਵਰਸਿਟੀ ਆਫ ਬ੍ਰਿਸਟਲ ਐਂਡ ਨਾਰਥ ਬ੍ਰਿਸਟਨ ਟਰੱਸਟ ਦੇ ਇਨਫੈਕਸ਼ਨ ਬੀਮਾਰੀਆਂ ਕੰਸਲਟੈਂਟ ਐਂਡ ਮੋਰਨ ਨੇ ਦੱਸਿਆ ਕਿ ਪੂਰੇ ਸਮੇਂ ਸਮਿਥ ਦੇ ਸਰੀਰ ‘ਚ ਵਾਇਰਸ ਐਕਟੀਵ ਸੀ। ਉਹ ਅਮਰੀਕੀ ਬਾਇਓਟੈਕ ਫਰਮ ਰੇਜਨੇਰਾਨ ਵੱਲੋਂ ਵਿਕਸਿਤ ਸਿੰਥੇਟਿਕ ਐਂਟੀਬਾਡੀਜ਼ ਦੇ ਕਾਕਟੇਲ ਨਾਲ ਇਲਾਜ ਤੋਂ ਬਾਅਦ ਹੀ ਠੀਕ ਹੋ ਸਕੇ ਸਨ। ਹੁਣ ਉਨ੍ਹਾਂ ਨੂੰ ਆਪਣੇ ਡਾਕਟਰ ਤੋਂ ਖਬਰ ਮਿਲੀ ਕਿ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਇਸ ਤੋਂ ਬਾਅਦ ਡਾਕਟਰਸ ਨੇ ਇਕ ਹਫਤੇ ਤੱਕ ਰੁਕ ਕੇ ਫਿਰ ਤੋਂ ਇਕ ਵਾਰ ਟੈਸਟ ਕਰਨ ਦੀ ਸਲਾਹ ਦਿੱਤੀ ਹੈ।

Real Estate