ਸਿੱਧੂ ਦੇ DGP ਨੂੰ ਸਵਾਲ, ਤੁਸੀਂ ਮਜੀਠੀਆ ਦਾ ਕੀ ਕੀਤਾ ?

207

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ‘ਤੇ ਸਵਾਲ ਚੁੱਕਦੇ ਹੋਏ ਪੁੱਛਿਆ ਹੈ ਕਿ ਤੁਸੀਂ ਬਿਕਰਮ ਮਜੀਠੀਆ ਦਾ ਕੀ ਕੀਤਾ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਕੀ ਬਣਿਆ, ਜਿਨ੍ਹਾਂ ਦੀ ਰਾਜਨੀਤਿਕ ਸ਼ਹਿ ‘ਤੇ ਪੰਜਾਬ ‘ਚ ਕੈਮੀਕਲ ਨਸ਼ਾ ਬਣਾਉਣ ਦੀ ਫੈਕਟਰੀ ਲੱਗੀ, ਜਿਨ੍ਹਾਂ ਨੇ ਲਾਲ ਬੱਤੀ ਵਾਲੀਆਂ ਗੱਡੀਆਂ ‘ਚ ਨਸ਼ਾ ਵਿਕਵਾਇਆ ?
ਡੀਜੀਪੀ ਨੂੰ ਸਵਾਲ ਕਰਦੇ ਹੋਏ ਸਿੱਧੂ ਨੇ ਆਖਿਆ ਕਿ ਮਾਣਯੋਗ ਉੱਚ ਅਦਾਲਤ ਵੱਲੋਂ ਸਰਕਾਰ ਨੂੰ ਭੇਜੀ ਗਈ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਵਿਚ ਦਰਜ ਵੱਡੇ ਮਗਰਮੱਛਾਂ ਉੱਪਰ ਕੀ ਕਾਰਵਾਈ ਕੀਤੀ ਗਈ ਹੈ ? ਤਾਂ ਹੀ ਉਹ ਅੱਜ ਸਾਡੇ ਉੱਤੇ ਕੇਸ ਪਾਉਣ ਦੀਆਂ ਧਮਕੀਆਂ ਦੇ ਰਿਹਾ ਹੈ। ਚਿੱਟੇ ਦੇ ਤਸਕਰ ਮਚਾਉਣ ਸ਼ੋਰ…ਆਖਿਰ ਕਿੰਨਾ ਟਾਈਮ ਹੋਰ ??
ਪਹਿਲਾਂ ਇਕ ਹੋਰ ਟਵੀਟ ਕਰਦੇ ਹੋਏ ਮੁੜ ਬਰਗਾੜੀ ਕਾਂਡ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ‘ਤੇ ਹਮਲਾ ਕੀਤਾ। ਨਵੀਂ ਬਣੀ ਸਿਟ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕਰਨ ਨੂੰ ਸੁਖਬੀਰ ਬਾਦਲ ਵੱਲੋਂ ਸਿਆਸੀ ਸਟੰਟ ਆਖਣ ਤੋਂ ਭੜਕੇ ਨਵਜੋਤ ਸਿੱਧੂ ਨੇ ਬਿਨਾਂ ਨਾਮ ਲਏ ਕੈਪਟਨ ਅਤੇ ਬਾਦਲ ਪਰਿਵਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ। ਉਨ੍ਹਾਂ ਕਿਹਾ ਕਿ ਰਾਜਨੀਤਿਕ ਦਖ਼ਲ ਤਾਂ ਉਹ ਸੀ, ਜਦੋਂ “ਦੋ ਸਾਲਾਂ ਤੱਕ ਤੁਹਾਡੇ ਰਾਜ ਵਿਚ ਕੁਝ ਨਹੀਂ ਹੋਇਆ ਅਤੇ ਫਿਰ ਨਾ ਹੀ ਅਗਲੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਇਨਸਾਫ ਹੋਇਆ।” ਬੇਅਦਬੀ ਘਟਨਾਵਾਂ ਨੂੰ ਪੰਜਾਬ ਦੀ ਰੂਹ ‘ਤੇ ਹਮਲਾ ਦੱਸਦਿਆਂ ਸਿੱਧੂ ਨੇ ਇਸ ਮਾਮਲੇ ਵਿਚ ਛੇ ਸਾਲਾਂ ਤੱਕ ਵੀ ਇਨਸਾਫ਼ ਨਾ ਹੋਣ ਨੂੰ ਵੱਡੀ ਨਲਾਇਕੀ ਨਾਕਾਮਯਾਬੀ ਕਰਾਰ ਦਿੱਤਾ।

Real Estate