ਸਾਬਕਾ ਹੈਡ ਗ੍ਰੰਥੀ ਨੇ ਆਪਣਾ ਘਰ ਕੀਤਾ ਸ੍ਰੀ ਦਰਬਾਰ ਸਾਹਿਬ ਦੇ ਨਾਂਮ

264

ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਨੇ ਆਪਣੀ ਕੋਠੀ ਦੀ ਵਸੀਅਤ ਸ੍ਰੀ ਦਰਬਾਰ ਸਾਹਿਬ ਦੇ ਨਾਂ ਲਗਵਾ ਦਿੱਤੀ ਹੈ। ਉਹਨਾਂ ਦੇ ਇਸ ਫੈਸਲੇ ਦੀ ਸ਼ਲਾਘਾ ਹੋ ਰਹੀ ਹੈ। 80 ਸਾਲਾ ਗਿਆਨੀ ਮੋਹਨ ਸਿੰਘ ਦਾ ਇਕ ਹੀ ਬੇਟਾ ਹੈ ਜੋ ਵਿਦੇਸ਼ ਰਹਿੰਦਾ ਹੈ। ਉਹਨਾਂ ਨੇ ਆਪਣੀ ਵਸੀਅਤ ਲਿਖੀ ਹੈ ਜਿਸ ਵਿਚ ਕੋਠੀ ਸ੍ਰੀ ਦਰਬਾਰ ਸਾਹਿਬ ਦੇ ਨਾਂ ਕਰਵਾ ਦਿੱਤੀ ਹੈ। ਉਹਨਾਂ ਨੇ ਇਸ ਸਬੰਧੀ ਦਸਤਾਵੇਜ਼ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੇ ਹਨ। ਉਹਨਾਂ ਨੇ ਆਪਣੀ ਵਸੀਅਤ ਬਾਰੇ ਖਬਰ ਵੀ ਮੀਡੀਆ ਨੂੰ ਦੇਣ ਤੋਂ ਗੁਰੇਜ਼ ਕੀਤਾ ਸੀ ਪਰ ਇਹ ਖਬਰ ਸੋਸ਼ਲ ਮੀਡੀਆ ‘ਤੇ ਛਾਅ ਗਈ ।

Real Estate