ਸ੍ਰੀ ਮਾਨਖੇੜਾ ਪੰਜਾਬੀ ਸਾਹਿਤਕ ਅਕਾਦਮੀ ਦੀ ਜਨਰਲ ਕੌਂਸਲ ਦੇ ਐਸੋਸੀਏਟ ਮੈਂਬਰ ਨਿਯੁਕਤ

91

ਬਠਿੰਡਾ, 24 ਜੂਨ, ਬਲਵਿੰਦਰ ਸਿੰਘ ਭੁੱਲਰ

ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਾਹਿਤਕ ਸੰਸਥਾਵਾਂ ਵਿੱਚ ਸਰਗਰਮ ਕਹਾਣੀਕਾਰ, ਨਾਵਲਕਾਰ ਸ੍ਰੀ ਜਸਪਾਲ ਮਾਨਖੇੜਾ ਨੂੰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਸਬੰਧਤ ਪੰਜਾਬ ਆਰਟਸ ਕੌਂਸਲ ਦੀ ਜਨਰਲ ਕੌਸਲ ਲਈਐਸੋਸੀਏਟ ਮੈਂਬਰ ਨਿਯੁਕਤ ਕੀਤਾ ਗਿਆ ਹੈ। ਅਕਾਦਮੀ ਦੇ ਦੂਜੀ ਵਾਰ ਬਣੇ ਪ੍ਰਧਾਨ ਡਾ: ਸਰਬਜੀਤ ਸਿੰਘ ਸੋਹਲ ਦੀ ਅਗਵਾਈ ਵਿੱਚ ਗਠਿਤ ਜਨਰਲ ਕੌਂਸਲ ਵਿੱਚ ਸ੍ਰੀ ਮਾਨਖੇੜਾ ਨੂੰ ਨਿਯੁਕਤ ਕਰਕੇ ਬਠਿੰਡਾ ਤੇ ਆਸ ਪਾਸ ਦੇ ਜਿਲ੍ਹਿਆਂ ਨੂੰ ਦਿੱਤੀ ਪ੍ਰਤੀਨਿਧਤਾ ਸਬੰਧੀ ਸਾਹਿਤਕ ਹਲਕਿਆਂ ਵਿੱਚ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਸ੍ਰੀ ਮਾਨਖੇੜਾ ਦੇ ਹੁਣ ਤੱਕ ਤਿੰਨ ਕਹਾਣੀ ਸੰਗ੍ਰਹਿ, ਦੋ ਵਾਰਤਕ ਪੁਸਤਕਾਂ, ਇੱਕ ਨਾਵਲ ਛਪ ਚੁੱਕੇ ਹਨ। ਉਹ ਕਰੀਬ ਤੀਹ ਪੈਂਤੀ ਸਾਲਾਂ ਤੋਂ ਸਾਹਿਤਕ ਸੰਗਠਨਾਂ ਨਾਲ ਜੁੜੇ ਹੋਏ ਹਨ। ਉਹ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ, ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵਿੱਚ ਵੱਖ ਵੱਖ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ। ਉਹ ਪੰਜਾਬੀ ਸਾਹਿਤ ਸਪਾ ਰਜਿ: ਬਠਿੰਡਾ ਦੇ ਲੰਬਾ ਸਮਾਂ ਜਨਰਲ ਸਕੱਤਰ ਤੇ ਪ੍ਰਧਾਨ ਰਹੇ ਹਨ। ਸਾਹਿਤ ਸਿਰਜਣਾ, ਸਾਹਿਤਕ ਸੰਸਥਾਵਾਂ ਵਿੱਚ ਸਰਗਰਮੀ ਦੇ ਨਾਲ ਨਾਲ ਉਹ ਟੀਚਰਜ ਹੋਮ ਟਰੱਸਟ ਬਠਿੰਡਾ ਦੇ ਬੁਲਾਰੇ। ਸਹੀ ਬੁਨਿਆਦ ਦੇ ਵੀ ਸੰਪਾਦਕ ਹਨ।
ਇਸ ਨਿਯੁਕਤੀ ਸਬੰਧੀ ਸ੍ਰੀ ਮਾਨਖੇੜਾ ਨੇ ਕਿਹਾ ਕਿ ਇਹ ਅਹੁਦੇ ਉਪਾਧੀਆਂ ਨਹੀਂ ਹੁੰਦੇ ਸਗੋਂ ਜ਼ਿੰਮੇਵਾਰੀਆਂ ਹੁੰਦੀਆਂ ਹਨ। ਉਹਨਾਂ ਕਿਹਾ ਕਿ ਹੁਣ ਤੱਕ ਲੱਗੀਆਂ ਜ਼ਿੰਮੇਵਾਰੀਆਂ ਉਹਨਾਂ ਹਮੇਸ਼ਾਂ ਤਨਦੇਹੀ, ਇਮਾਨਦਾਰੀ ਤੇ ਪ੍ਰਤੀਬੱਧਤਾ ਨਾਲ ਨਿਭਾਈਆਂ ਹਨ। ਇਹ ਨਵੀਂ ਨਿਯੁਕਤੀ ਨਾਲ ਸੌਂਪੀ ਗਈ ਜਿੰਮੇਵਾਰੀ ਅਕਾਦਮੀ ਦੇ ਪ੍ਰਧਾਨ ਸ੍ਰੀ ਸਰਬਜੀਤ ਕੌਰ ਸੋਹਲ ਦੀ ਅਗਵਾਈ ਵਿੱਚ ਨਿਭਾਉਂਦਿਆਂ ਪੰਜਾਬੀ ਸਾਹਿਤ ਦੇ ਪ੍ਰਚਾਰ, ਪਸਾਰ ਅਤੇ ਪ੍ਰਫੁੱਲਤਾ ਤੇ ਮਿਥੇ ਨਿਸ਼ਾਨਿਆਂ ਦੀ ਪੂਰਤੀ ਲਈ ਸਿਰਤੋੜ ਯਤਨ ਕਰਨਗੇ।

Real Estate