ਮੁੰਬਈ : ਲੋਕਾਂ ਦੇ ਮਾਸਕ ਨਾ ਪਾਉਣ ਤੇ ਮਾਲਮਾਲ ਹੋ ਰਹੀ BMC

235

ਮੁੰਬਈ ਵਿੱਚ ਬੀਐਮਸੀ ਨੇ ਜਨਤਕ ਥਾਵਾਂ ‘ਤੇ ਮਾਸਕ ਨਾ ਪਹਿਨਣ’ ਤੇ ਹੁਣ ਤੱਕ 58 ਕਰੋੜ ਦਾ ਜ਼ੁਰਮਾਨਾ ਵਸੂਲਿਆ ਹੈ। ਇੰਨੀ ਵੱਡੀ ਰਕਮ 449 ਦਿਨਾਂ ਦੇ ਅੰਦਰ ਇਕੱਠੀ ਕਰ ਲਈ ਗਈ ਹੈ। ਇਸ ਵਿਚ ਪੁਲਿਸ ਅਤੇ ਰੇਲਵੇ ਦੁਆਰਾ ਲਗਾਏ ਜੁਰਮਾਨੇ ਵੀ ਸ਼ਾਮਲ ਹਨ। ਇਹ ਅੰਕੜਾ ਅਪ੍ਰੈਲ 2020 ਤੋਂ 23 ਜੂਨ 2021 ਦਾ ਹੈ। ਦਰਅਸਲ, ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ, ਬੀਐਮਸੀ ਨੇ ਮਾਸਕ ਨਹੀਂ ਪਹਿਨਣ ਵਾਲਿਆਂ ‘ਤੇ 200 ਰੁਪਏ ਜੁਰਮਾਨਾ ਲਗਾਉਣ ਦਾ ਨਿਯਮ ਬਣਾਇਆ ਹੈ। ਇਸ ਤੋਂ ਇਲਾਵਾ, ਬੀਐਮਸੀ ਨੇ ਪਿਛਲੇ 10 ਦਿਨਾਂ ਦੇ ਅੰਦਰ 88.76 ਲੱਖ ਜੁਰਮਾਨਾ ਵਸੂਲਿਆ ਹੈ।
ਇਸ ਵਿੱਚ ਮੁੰਬਈ ਪੁਲਿਸ ਨੇ 7.6 ਕਰੋੜ ਤੋਂ ਜੁਰਮਾਨਾ ਵਸੂਲਿਆ ਹੈ। ਇਸ ਦੇ ਨਾਲ ਹੀ ਰੇਲਵੇ ਨੇ 50.39 ਲੱਖ ਦਾ ਜੁਰਮਾਨਾ ਵਸੂਲਿਆ ਹੈ। ਇਨ੍ਹਾਂ ਵਿਚੋਂ ਕੇਂਦਰੀ ਰੇਲਵੇ ਨੇ 21.18 ਲੱਖ, ਪੱਛਮੀ ਰੇਲਵੇ ਨੇ 22.63 ਲੱਖ ਅਤੇ ਹਾਰਬਰ ਰੇਲਵੇ ਨੇ 6.5 ਲੱਖ ਜੁਰਮਾਨਾ ਵਸੂਲਿਆ ਹੈ। 50.29 ਕਰੋੜ, ਇਕੱਲੇ ਬੀਐਮਸੀ ਨੇ ਜੁਰਮਾਨਾ ਇਕੱਠਾ ਕੀਤਾ ਹੈ।

Real Estate