ਟੋਰਾਂਟੋ : 61 ਮਿਲੀਅਨ ਡਾਲਰ ਦੇ ਨਸ਼ੇ ਬਰਾਮਦ,ਵੱਡੀ ਗਿਣਤੀ ਵਿੱਚ ਪੰਜਾਬੀ ਫੜ੍ਹੇ

377

ਟੋਰਾਂਟੋ ਪੁਲਿਸ ਵੱਲੋ ਆਪਣੇ 6 ਮਹੀਨੇ ਚੱਲੇ ‘PROJECT BRISA’ ਤਹਿਤ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦਿਆਂ 1,000 ਕਿਲੋ ਤੋ ਉਪਰ ਦੇ ਨਸ਼ੇ ਅਤੇ 20 ਜਣੇ ਗ੍ਰਿਫਤਾਰ ਕੀਤੇ ਗਏ ਹਨ ,ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਹਨ ।ਪੁਲਿਸ ਵੱਲੋ 444 ਕਿਲੋ ਕੋਕੀਨ,182 ਕਿਲੋ ਕ੍ਰਿਸਟਲ ਮਿਥ,427 ਕਿਲੋ ਭੰਗ,966020 ਕੈਨੇਡੀਅਨ ਡਾਲਰ, ਇੱਕ ਗਨ,21 ਵ੍ਹੀਕਲ ਜਿਸ ਵਿੱਚ 5 ਟ੍ਰੈਕਟਰ ਟਰੈਲਰ ਸ਼ਾਮਲ ਹਨ । ਇਸ ਆਪ੍ਰੇਸ਼ਨ ਵਿੱਚ ਟਰਾਂਟੋ ਪੁਲਿਸ,ਮਾਂਟ੍ਰੀਅਲ ਪੁਲਿਸ,ਯੋਰਕ ਪੁਲਿਸ,ੳਨਟਾਰੀਉ ਪ੍ਰੋਵਿਨਸ਼ਨਿਲ ਪੁਲਿਸ ਅਤੇ ਕੈਨੇਡੀਅਨ ਬਾਰਡਰ ਅਧਿਕਾਰੀ ਸ਼ਾਮਲ ਸਨ।
ਪੁਲਿਸ ਨੇ ਕੁਲ 182 ਚਾਰਜ ਲਾਏ ਹਨ। ਗ੍ਰਿਫਤਾਰ ਹੋਣ ਵਾਲਿਆ ਵਿੱਚ ਬਰੈਂਪਟਨ ਤੋਂ ਗੁਰਬਖਸ਼ ਸਿੰਘ ਗਰੇਵਾਲ(37),ਕੈਲੇਡਨ ਤੋਂ ਹਰਬਲਜੀਤ ਸਿੰਘ ਤੂਰ (46),ਕੈਲੇਡਨ ਤੋ ਅਮਰਬੀਰ ਸਿੰਘ ਸਰਕਾਰੀਆ (25) ,ਕੈਲੇਡਨ ਤੋ ਹਰਬਿੰਦਰ ਭੁੱਲਰ(43, ਔਰਤ) , ਕਿਚਨਰ ਤੋ ਸਰਜੰਟ ਸਿੰਘ ਧਾਲੀਵਾਲ(37), ਕਿਚਨਰ ਤੋ ਹਰਬੀਰ ਧਾਲੀਵਾਲ(26),ਕਿਚਨਰ ਤੋ ਗੁਰਮਨਪਰੀਤ ਗਰੇਵਾਲ (26),ਬਰੈਂਪਟਨ ਤੋ ਸੁਖਵੰਤ ਬਰਾੜ (37),ਬਰੈਂਪਟਨ ਤੋ ਪਰਮਿੰਦਰ ਗਿੱਲ(33), ਸਰੀ ਤੋ ਜੈਸਨ ਹਿਲ(43),ਟਰਾਂਟੋ ਤੋ ਰਿਆਨ(28),ਟੋਰਾਂਟੋ ਤੋ ਜਾ ਮਿਨ (23),ਟੋਰਾਂਟੋ ਤੋ ਡੈਮੋ ਸਰਚਵਿਲ(24),ਵਾੱਨ ਤੋ ਸੈਮੇਤ ਹਾਈਸਾ(28),ਟੋਰਾਂਟੋ ਤੋ ਹਨੀਫ ਜਮਾਲ(43),ਟੋਰਾਂਟੋ ਤੋ ਵੀ ਜੀ ਹੁੰਗ(28),ਟੋਰਾਂਟੋ ਤੋ ਨਦੀਮ ਲੀਲਾ(35),ਟੋਰਾਂਟੋ ਤੋ ਯੂਸਫ ਲੀਲਾ (65),ਟੋਰਾਂਟੋ ਤੋ ਐਂਡਰੇ ਵਿਲਿਅਮ(35) ਦੇ ਨਾਮ ਸ਼ਾਮਿਲ ਹਨ । ਦੋ ਜਣੇ ਹਾਲੇ ਵੀ ਫਰਾਰ ਹਨ ।
ਇਹ ਆਪ੍ਰੇਸ਼ਨ ਨਵੰਬਰ 2020 ਵਿੱਚ ਸ਼ੁਰੂ ਹੋਇਆ ਸੀ, ਨਸ਼ੇ ਮੈਕਸੀਕੋ ਤੇ ਕੈਲੀਫੋਰਨੀਆ ਤੋ ਲਿਆਕੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾ ਵਿੱਚ ਭੇਜੇ ਜਾਂਦੇ ਸਨ । ਪੁਲਿਸ ਵੱਲੋ ਕੈਨੇਡੀਅਨ ਬਾਰਡਰ ਤੇ ਨਸ਼ਿਆ ਨਾਲ ਭਰਿਆ ਟਰੱਕ ਟਰੇਲਰ ਫੜ ਹੋਣ ਤੋ ਬਾਅਦ ਇਹ ਆਪ੍ਰੇਸ਼ਨ ਵੱਡੇ ਪੱਧਰ ਤੇ ਸ਼ੁਰੂ ਕੀਤਾ ਗਿਆ ਸੀ। ਇਹਨਾਂ ਤੋਂ 444 ਕਿੱਲੋ ਕੋਕੀਨ, 182 ਕਿੱਲੋ ਕ੍ਰਿਸਟਲ ਮੈਥ, 427 ਕਿੱਲੋ ਮੇਰੁਆਨਾ, 300 ਨਸ਼ੀਲੀਆਂ ਗੋਲੀਆਂ, 966,0220 ਕਨੇਡੀਅਨ ਡਾਲਰ, ਪੁਲਿਸ ਨੇ ਕੁਲ 182 ਚਾਰਜ ਲਾਏ ਹਨ ।

Real Estate