ਸਿੱਧੂ ਨੂੰ ਪ੍ਰਧਾਨ ਲਗਾਉਣਾ ਤਾਂ ਮੈਨੂੰ ਦੇ CM ਅਹੁਦੇ ਤੋਂ ਲਾਹ ਦਿਓ !

309

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਕਾਂਗਰਸ ਵਿਚਲੀ ਧੜੇਬੰਦੀ ਦਿੱਲੀ ਪਹੁੰਚੀ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ 3 ਮੈਂਬਰੀ ਪੈਨਲ ਅੱਗੇ ਪੇਸ਼ ਹੋਣ ਲਈ ਦਿੱਲੀ ਪਹੁੰਚੇ । ਮੱਲਿਕਾਰਜੁਨ ਖੜਗੇ ਨਾਲ 90 ਮਿੰਟ ਲਈ ਆਪਣੇ ਦਫ਼ਤਰ ਵਿੱਚ ਮੁਲਾਕਾਤ ਕੀਤੀ। ਇਸੇ ਦੌਰਾਨ ਮੀਟਿੰਗ ਦੀਆਂ ਅੰਦਰੂਨੀ ਖ਼ਬਰਾਂ ਅਨੁਸਰ ਮੀਟਿੰਗ ਵਿੱਚ ਕੈਪਟਨ ਨੇ ਕਿਹਾ ਹੈ ਕਿ ਜੇ ਨਵਜੋਤ ਸਿੱਧੂ ਨੂੰ ਪ੍ਰਧਾਨ ਲਗਾਉਣਾ ਤਾਂ ਮੈਨੂੰ ਦੇ ਅਹੁਦੇ ਤੋਂ ਲਾਹ ਦਿਓ, ਹਾਲਾਂ ਕਿ ਇਸ ਬਿਆਨ ਦੀ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਹੈ । ਇਸ ਤੋਂ ਬਾਅਦ ਕੈਪਟਨ ਉਥੋਂ ਰਵਾਨਾ ਹੋ ਗਏ । ਸਭ ਦੀਆਂ ਨਜ਼ਰਾਂ ਹੁਣ ਕੈਪਟਨ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਹੋਣੀ ਮੁਲਾਕਾਤ ‘ਤੇ ਹਨ।
ਤਿੰਨ ਮੈਂਬਰੀ ਪੈਨਲ ਦੀ ਅਗਵਾਈ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲੀਕਾਰਜੁਨ ਖੜਗੇ ਨੇ ਕੀਤੀ। ਹਰੀਸ਼ ਰਾਵਤ ਅਤੇ ਜੇਪੀ ਅਗਰਵਾਲ ਵੀ ਇਸ ਵਿਚ ਸ਼ਾਮਲ ਸਨ। ਅਮਰਿੰਦਰ ਸੋਮਵਾਰ ਨੂੰ ਹੀ ਦਿੱਲੀ ਪਹੁੰਚ ਗਏ ਸਨ। ਇਸ ਤੋਂ ਪਹਿਲਾਂ ਇੱਕ ਕਾਂਗਰਸ ਪੈਨਲ ਸੋਨੀਆ ਗਾਂਧੀ ਨੂੰ 10 ਜੂਨ ਨੂੰ ਪੰਜਾਬ ਵਿੱਚ ਧੜੇਬੰਦੀ ਬਾਰੇ ਆਪਣੀ ਰਿਪੋਰਟ ਦੇ ਚੁੱਕਾ ਹੈ। ਅਮਰਿੰਦਰ ਤੋਂ ਇਲਾਵਾ ਸੁਨੀਲ ਜਾਖੜ, 10 ਮੰਤਰੀ ਅਤੇ 12 ਵਿਧਾਇਕ ਵੀ ਕਾਂਗਰਸ ਕਮੇਟੀ ਨੂੰ ਮਿਲਣ ਜਾ ਰਹੇ ਹਨ। ਇਸ ਤੋਂ ਪਹਿਲਾਂ ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਸਿੱਧੂ ਦੀ ਬਿਆਨਬਾਜ਼ੀ ‘ਤੇ ਇਤਰਾਜ਼ ਜਤਾਇਆ ਸੀ ਅਤੇ ਕਿਹਾ ਸੀ ਕਿ ਪਾਰਟੀ ਇਸ ਦਾ ਨੋਟਿਸ ਲਵੇਗੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪੰਜਾਬ ਦੇ ਵਿਧਾਇਕ ਰਾਜਕੁਮਾਰ ਵੇਰਕਾ, ਸੰਸਦ ਮੈਂਬਰ ਗੁਰਜੀਤ ਔਜਲਾ ਅਤੇ ਕੁਲਜੀਤ ਨਾਗਰਾ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ।

Real Estate