ਕੇਜਰੀਵਾਲ ਨੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ‘ਆਪ’ ‘ਚ ਕੀਤਾ ਸ਼ਾਮਲ

485

ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਪੰਜਾਬ ਦੌਰੇ ਉੱਤੇ ਅੰਮ੍ਰਿਤਸਰ ਪਹੁੰਚਦਿਆਂ ਸਿੱਧੇ ਹਵਾਈ ਅੱਡੇ ਤੋਂ ਉਹ ਸਿੱਧੇ ਪ੍ਰੈਸ ਕਾਨਫਰੰਸ ਵਿਚ ਪਹੁੰਚੇ ਜਿੱਥੇ ਉਨ੍ਹਾਂ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ।
ਖ਼ਬਰਾਂ ਅਨੁਸਾਰ ਅਨੁਸਾਰ, ਕੁੰਵਰ ਵਿਜੈ ਪ੍ਰਤਾਪ ਦੀ ‘ਆਪ’ ਵਿਚ ਐਂਟਰੀ ਉਨ੍ਹਾਂ ਦੇ ਦੋਸਤ ਅਤੇ ਦਿੱਲੀ ਸਰਕਾਰ ਵਿਚ ਕੰਮ ਕਰ ਰਹੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦੁਆਰਾ ਕੀਤਾ ਗਿਆ ਹੈ। ਲਗਭਗ 10 ਦਿਨ ਪਹਿਲਾਂ, ਇਸ ਆਈ ਪੀ ਐਸ ਅਧਿਕਾਰੀ ਦੀ ਮੌਜੂਦਗੀ ਵਿਚ, ਕੁੰਵਰ ਨੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ।
ਪੰਜਾਬ ਪੁਲਿਸ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵੇਲੇ ਕਿਹਾ, “ਮੈਂ ਸਿਆਸਤ ਕਰਨ ਲਈ ਨਹੀਂ ਬਲਕਿ ਪੰਜਾਬ ਦੀ ਰਾਜਨੀਤੀ ਵਿਚ ਸੁਧਾਰ ਕਰਨ ਲਈ ਪਾਰਟੀ ਵਿਚ ਆ ਰਿਹਾ ਹਾਂ। ਪੰਜਾਬ ਵਿਚੋਂ ਨਵੀਂ ਸ਼ੁਰੂਆਤ ਕੀਤੀ ਹੈ।” ”ਪੰਜਾਬ ਵਿਚ ਮਾਫੀਆਂ ਦਾ ਰਾਜ ਹੋ ਗਿਆ, ਨਾ ਪਤਾ ਲੱਗਦਾ ਹੈ ਕੌਣ ਕਿਸ ਦੇ ਨਾਲ ਹੈ, ਇਹ ਸਭ ਰਲ਼ੇ ਹੋਏ ਹਨ।” ਉਨ੍ਹਾਂ ਅੱਗੇ ਕਿਹਾ, “ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਆਮ ਲੋਕਾਂ ਨੂੰ ਕਿਵੇਂ ਮਿਲੇਗਾ। ਮੈਂ ਢਾਈ ਸਾਲ ਮਿਹਨਤ ਕੀਤੀ ਪਰ ਸਰਕਾਰੀ ਵਕੀਲਾਂ ਨੇ ਆਪਣਾ ਰੋਲ ਨਹੀਂ ਨਿਭਾਇਆ।”

Real Estate