ਅਮਰੀਕਾ : 15 ਗੱਡੀਆਂ ਦੀ ਟੱਕਰ ,9 ਬੱਚਿਆਂ ਸਣੇ 12 ਮੌਤਾਂ ,ਕਈ ਜਖ਼ਮੀ

295

ਅਮਰੀਕਾ ਦੇ ਅਲਬਾਮਾ ਸੂਬੇ ਵਿਚ ਆਏ ਤੂਫਾਨ ਦੇ ਕਾਰਨ ਹੋਏ ਹਾਦਸਿਆਂ ਵਿਚ 12 ਲੋਕਾਂ ਦੀ ਮੌਤ ਹੋ ਗਈ ਜਦ ਕਿ ਅਚਾਨਕ ਆਏ ਹੜ੍ਹ ਕਾਰਨ ਦਰਜਨਾਂ ਘਰ ਨੁਕਸਾਨੇ ਗਏ। ਅਲਬਾਮਾ ਸੂਬੇ ਦੀ ਬਟਲਰ ਕਾਊਂਟੀ ਦੇ ਕੋਰੋਨਰ ਨੇ ਕਿਹਾ ਕਿ ਦੱਖਣੀ ਮੋਂਟਗੋਮਰੀ ਵਿਚ ਕਰੀਬ 15 ਗੱਡੀਆਂ ਆਪਸ ਵਿਚ ਟਕਰਾ ਗਈਆਂ। ਜਿਸ ਦੇ ਕਾਰਨ 9 ਬੱਚਿਆਂ ਸਣੇ ਦੋ ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਇਹ ਹਾਦਸਾ ਸੜਕਾਂ ‘ਤੇ ਤਿਲਕਣ ਕਾਰਨ ਹੋਇਆ। ਇਸ ਹਾਦਸੇ ਵਿਚ ਇੱਕ ਵੈਨ ਵਿਚ ਸਵਾਰ ਅੱਠ ਬੱਚਿਆਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਉਮਰ ਚਾਰ ਤੋਂ 17 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਇਹ ਵੈਨ ਬੱਚਿਆਂ ਦੇ ਲਈ ਅਲਬਾਮਾ ਸ਼ੈਰਿਫ ਐਸੋਸੀਏਸ਼ਨ ਦੁਆਰਾ ਸੰਚਾਲਤ ਇੱਕ ਸੰਗਠਨ ਨਾਲ ਸਬੰਧਤ ਸੀ। ਇਸ ਤੋਂ ਇਲਾਵਾ ਇੱਕ ਹੋਰ ਗੱਡੀ ਵਿਚ ਇੱਕ ਵਿਅਕਤੀ ਅਤੇ ਇੱਕ 9 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਇਸ ਵਿਚਾਲੇ ਟਸਕਲੋਸਾ ਸ਼ਹਿਰ ਦੇ ਘਰ ‘ਤੇ ਇੱਕ ਦਰੱਖਤ ਡਿੱਗਣ ਕਾਰਨ 24 ਸਾਲਾ ਵਿਅਕਤੀ ਅਤੇ ਤਿੰਨ ਸਾਲਾ ਬੱਚੇ ਦੀ ਮੌਤ ਹ ਗਈ। ਤੂਫਾਨ ਦੇ ਕਾਰਨ ਮਿਸੀਸਿਪੀ ਖਾੜ੍ਹੀ ਖੇਤਰ ਵਿਚ 30 ਸੈਂਟੀਮੀਟਰ ਤੱਕ ਬਾਰਸ਼ ਹੋਈ।ਉਤਰੀ ਜੌਰਜੀਆ, ਦੱਖਣੀ ਕੈਰੋਲਾਈਨਾ ਦੇ ਜ਼ਿਆਦਾਤਰ ਹਿੱਸਿਆਂ, ਉਤਰੀ ਕੈਰੋਲਾਈਨਾ ਅਤੇ ਦੱਖਣ ਪੂਰਵ ਅਲਬਾਮਾ ਦੇ ਕੁਝ ਹਿੱਸਿਆਂ ਅਤੇ ਫਲੋਰਿਡਾ ਪੈਨਹੈਂਡਲ ਵਿਚ ਐਤਵਾਰ ਨੂੰ ਅਚਾਨਕ ਅੜ੍ਹ ਆ ਗਿਆ।

Real Estate