ਅਮਰੀਕਾ ਦੀ ਸਰਹੱਦ ਨਾਲ ਲੱਗਦੇ ਮੈਕਸਿਕੋ ਦੇ ਸ਼ਹਿਰ ਵਿਚ ਝੜਪ ਦੌਰਾਨ 15 ਮੌਤਾਂ

154

ਮੈਕਸਿਕੋ ਦੇ ਸ਼ਹਿਰ ਰੇਨੋਸਾ ਦੇ ਵਿਭਿੰਨ ਖੇਤਰਾਂ ਵਿਚ ਬੰਦੂਕਧਾਰੀਆਂ ਨੇ ਹਮਲਾ ਕੀਤਾ ਅਤੇ ਝੜਪ ਵਿਚ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਹੋ ਗਈ। ਸੁਰੱਖਿਆ ਬਲਾਂ ਦੇ ਨਾਲ ਤਾਲਮੇਲ ਕਰ ਰਹੀ ਤਾਮਾਉਲਿਪਾਸ ਸਰਕਾਰੀ ਏਜੰਸੀ ਨੇ ਇੱਕ ਬਿਆਨ ਵਿਚ ਦੱਸਿਆ ਕਿ ਟੈਕਸਾਸ ਦੇ ਮੈਕਲਨ ਨਾਲ ਲੱਗਦੇ ਰੇਨੋਸਾ ਦੇ ਪੂਰਵੀ ਹਿੱਸੇ ਦੇ ਕਈ ਖੇਤਰਾਂ ਵਿਚ ਦੁਪਹਿਰ ਵੇਲੇ ਬੰਦੂਕਧਾਰੀ ਕਈ ਗੱਡੀਆਂ ਵਿਚ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਨੇ ਹਮਲਾ ਸ਼ੁਰੂ ਕਰ ਦਿੱਤਾ। ਏਜੰਸੀ ਨੇ ਦੱਸਿਆ ਕਿ ਸਰਹੱਦੀ ਪੁਲ ਦੇ ਕੋਲ ਪੁਲਿਸ ‘ਤੇ ਕੀਤੇ ਗਏ ਹਮਲੇ ਵਿਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਲੇਕਿਨ ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਹੋਰਾਂ ਨੂੰ ਗੋਲੀਆਂ ਵਿਚ ਆਉਣ ਕਾਰਨ ਲੱਗੀਆਂ ਜਾਂ ਉਨ੍ਹਾਂ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਤੋਂ ਬਾਅਦ ਸੈਨਾ, ਨੈਸ਼ਨਲ ਗਾਰਡ, ਸੂਬਾਈ ਪੁਲਿਸ ਅਤੇ ਹੋਰ ਏਜੰਸੀਆਂ ਨੇ ਮੋਰਚਾ ਸੰਭਾਲ ਲਿਆ। ਅਧਿਕਾਰੀਆਂ ਦੇ ਅਨੁਸਾਰ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਜਿਸ ਨੇ ਦੋ ਔਰਤਾਂ ਨੂੰ ਅਗਵਾ ਕੀਤਾ ਸੀ। ਅਧਿਕਾਰੀਆਂ ਦੇ ਅਨੁਸਾਰ ਤਿੰਨ ਗੱਡੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ।

Real Estate