ਮਿਲਖਾ ਸਿੰਘ ਨੇ ਪੀਜੀਆਈ ‘ਚ ਲਏ ਆਖ਼ਰੀ ਸਾਹ

241

ਉਡਣਾ ਸਿੱਖ ਮਿਲਖਾ ਸਿੰਘ ਦੀ ਸ਼ੁੱਕਰਵਾਰ ਰਾਤ 11:24 ਵਜੇ ਇਸ ਦੁਨੀਆ ਤੋਂ ਚਲਾ ਗਿਆ।ਉਹਨਾਂ ਨੇ 91 ਸਾਲ ਦੀ ਉਮਰ ਵਿਚ ਚੰਡੀਗੜ੍ਹ ਸਥਿਤ ਪੀਜੀਆਈ ‘ਚ ਆਖ਼ਰੀ ਸਾਹ ਲਏ। ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਰਿਪੋਰਟ ਕੋਵਿਡ ਨੈਗੇਟਿਵ ਆਈ ਸੀ ਪਰ ਇਸਦੇ ਬਾਵਜੂਦ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਉਨ੍ਹਾਂ ਨੂੰ ਪੀ।ਜੀ।ਆਈ। ਦੇ ਕਾਰਡਿਅਕ ਸੈਂਟਰ ਵਿੱਚ ਆਬਜ਼ਰਵੇਸ਼ਨ ਵਿੱਚ ਰੱਖਿਆ ਗਿਆ ਸੀ। ਜ਼ਿਕਰਯੋਗ ਹੈ ਕਿ ਪੰਜ ਦਿਨ ਪਹਿਲਾਂ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਤਿੰਨ ਲੜਕੀਆਂ ਅਤੇ ਇੱਕ ਪੁੱਤ ਜੀਵ ਮਿਲਖਾ ਸਿੰਘ ਹੈ ਜੋ ਮਸ਼ਹੂਰ ਗੋਲਫਰ ਹੈ।

Real Estate