ਜੈਪਾਲ ਭੁੱਲਰ ਦੇ ਘਰ ਪੁਲਸ ਤਾਇਨਾਤ, ਪਰਿਵਾਰ ਨੇ ਲਾਸ਼ ਦੇਣ ਤੋਂ ਕੀਤੀ ਨਾਂਹ

288

ਕਲਕੱਤਾ ਵਿੱਚ ਐਨਕਾਊਂਟਰ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦਾ ਮੌਤ ਤੋਂ 10 ਦਿਨ ਬਾਅਦ ਵੀ ਪਰਿਵਾਰ ਵੱਲੋਂ ਸਸਕਾਰ ਨਹੀਂ ਕੀਤਾ ਗਿਆ ਹੈ।ਦੂਜੇ ਪਾਸੇ ਸੁਪਰੀਮ ਕੋਰਟ ਦੇ ਲਾਸ਼ ਮੋਰਚਰੀ ਵਿਚ ਰਖਵਾਉਣ ਦੇ ਹੁਕਮਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਜੈਪਾਲ ਭੁੱਲਰ ਦੇ ਘਰ ਦੇ ਬਾਹਰ ਪੋਸਟਰ ਚਿਪਕਾ ਦਿੱਤੇ ਹਨ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਵੀ ਹੁਕਮ ਜਾਰੀ ਕੀਤੇ ਹਨ। ਇਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਜੈਪਾਲ ਦੇ ਘਰ ਦੇ ਬਾਹਰ ਪੁਲਸ ਵੀ ਤਾਇਨਾਤ ਕਰ ਦਿੱਤੀ ਗਈ ਹੈ। ਦੂਜੇ ਪਾਸੇ ਜੈਪਾਲ ਭੁੱਲਰ ਦੇ ਪਰਿਵਾਰ ਨੇ ਜੈਪਾਲ ਦੀ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਲਾਸ਼ ਨੂੰ ਪੀਜੀਆਈ ਜਾਂ ਫਿਰ ਏਮਜ਼ ਵਿੱਚ ਰਖਵਾਇਆ ਜਾਵੇ ਅਤੇ ਉਥੇ ਲਾਸ਼ ਦਾ ਦੋਬਾਰਾ ਪੋਸਟਮਾਰਟਮ ਕਰਵਾਇਆ ਜਾਵੇ। ਲਾਸ਼ ਦੇਣ ਤੋਂ ਨਾਂਹ ਕਰਦਿਆ ਜੈਪਾਲ ਦੇ ਪਿਤਾ ਦਾ ਕਹਿਣਾ ਹੈ ਕਿ “ਪੁਲਿਸ ਲਾਸ਼ ਚੋਰੀ ਕਰਵਾ ਸਕਦੀ ਹੈ ਬਾਅਦ ਵਿੱਚ ਕੁਝ ਨਹੀਂ ਮਿਲਣਾ।”
ਪਰਿਵਾਰ ਅਨੁਸਾਰ ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਜਦੋਂ ਲਾਸ਼ ਘਰ ਲਿਆਂਦੀ ਗਈ ਤੇ ਅੰਤਿਮ ਸੰਸਕਾਰ ਤੋਂ ਪਹਿਲਾਂ ਲਾਸ਼ ਨੂੰ ਨਹਾਇਆ ਜਾ ਰਿਹਾ ਸੀ ਤਾਂ ਜੈਪਾਲ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦਿੱਤੇ ਅਤੇ ਉਸ ਦੀ ਬਾਂਹ ਟੁੱਟੀ ਹੋਈ ਸੀ। ਇਸ ‘ਤੇ ਉਸਦੇ ਪਿਤਾ ਨੇ ਜੈਪਾਲ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਡਾਕਟਰਾਂ ਦੇ ਬੋਰਡ ਤੋਂ ਦੁਬਾਰਾ ਪੋਸਟਮਾਰਟਮ ਕਰਾਉਣ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤਕ ਉਸ ਦੇ ਬੇਟੇ ਦਾ ਡਾਕਟਰਾਂ ਦੀ ਇਕ ਕਮੇਟੀ ਪਾਸੋਂ ਵੀਡੀਓਗ੍ਰਾਫੀ ਕਰਦੇ ਹੋਏ ਪੋਸਟਮਾਰਟਮ ਨਹੀਂ ਕਰਵਾਇਆ ਜਾਂਦਾ, ਉਦੋਂ ਤੱਕ ਉਹ ਉਸ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।

Real Estate