ਮੁੰਬਈ : ਐਨਕਾਉਂਟਰ ਸਪੈਸ਼ਲਿਸਟ ਕਹਾਉਣ ਵਾਲੇ ਪ੍ਰਦੀਪ ਸ਼ਰਮਾ ਗ੍ਰਿਫਤਾਰ

104

NIA ਨੇ ਮੁੰਬਈ ਵਿੱਚ ਸ਼ਿਵ ਸੈਨਾ ਨੇਤਾ ਅਤੇ ਮੁੰਬਈ ਪੁਲਿਸ ਦੇ ਸਾਬਕਾ ਐਨਕਾਊਂਟਰ ਸਪੈਸ਼ਲਿਸਟ ਕਹਾਉਣ ਵਾਲੇ ਪ੍ਰਦੀਪ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਮੁੰਬਈ ਸਥਿਤ ਉਸ ਦੀ ਰਿਹਾਇਸ਼ ‘ਤੇ ਛਾਪਾ ਮਾਰਿਆ ਗਿਆ ਸੀ । ਐਨਟਿਲਿਆ ਅਤੇ ਮਨਸੁਖ ਕਤਲ ਕੇਸ ਵਿੱਚ ਬੁੱਧਵਾਰ ਨੂੰ ਨੈਸ਼ਨਲ ਇੰਵੇਸਟਿਗੇਸ਼ਨ ਏਜੰਸੀ ਨੇ ਸਾਬਕਾ ਏਸੀਪੀ ਐਂਨਕਾਉਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ । ਗ੍ਰਿਫਤਾਰੀ ਤੋਂ ਪਹਿਲਾਂ ਸ਼ਰਮਾ ਦੇ ਅੰਧੇਰੀ ਈਸਟ ਦੇ ਭਗਵਾਨ ਭਵਨ ਅਪਾਰਟਮੈਂਟ ਵਿੱਚ ਰੇਡ ਕੀਤੀ ਅਤੇ ਇੱਥੇ ਕਈ ਘੰਟੇ ਤਕ ਸ਼ਰਮਾ ਤੋਂ ਪੁੱਛਗਿਛ ਵੀ ਹੋਈ । ਖ਼ਬਰਾਂ ਮੁਤਾਬਕ ਸ਼ਰਮਾ ਦੇ ਮੋਬਾਇਲ ਫੋਨ,ਲੈਪਟਾਪ ਸਮੇਤ ਕਈ ਗੈਜੇਟਸ ਨੂੰ ਐੱਨ ਆਈ ਏ ਨੇ ਜਬਤ ਕੀਤਾ ਹੈ । ਸ਼ਰਮਾ ਉੱਤੇ ਐਂਟੀਲਿਆ ਕੇਸ ਵਿੱਚ ਸਬੂਤ ਮਿਟਾਉਣ ਅਤੇ ਸਾਜਿਸ਼ ਵਿੱਚ ਸ਼ਾਮਿਲ ਹੋਣ ਦਾ ਇਲਜ਼ਾਮ ਹੈ ।

Real Estate