ਨਤਾਸ਼ਾ ਨਾਰਵਾਲ, ਦੇਵਾਂਗਨਾ ਤੇ ਆਸਿਫ ਨੂੰ ਤੁਰੰਤ ਰਿਹਾ ਕਰਨ ਦੇ ਹੁਕਮ

88

ਕੜਕੜਡੂਮਾ ਅਦਾਲਤ ਨੇ ਨਤਾਸ਼ਾ ਨਰਵਾਲ, ਦੇਵਾਂਗਨਾ ਕਲੀਤਾ ਅਤੇ ਆਸਿਫ਼ ਇਕਬਾਲ ਨੂੰ ਤੁਰੰਤ ਰਿਹਾ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਦਿੱਲੀ ਪੁਲਿਸ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਦਿੱਲੀ ਪੁਲਿਸ ਨੇ ਕੋਰਟ ਤੋਂ ਵੈਰੀਫ਼ੀਕੇਸ਼ਨ ਲਈ 21 ਜੂਨ ਤੱਕ ਦਾ ਸਮਾਂ ਮੰਗਿਆ ਸੀ। ਫ਼ਿਲਹਾਲ ਤਿਹਾੜ ਜੇਲ੍ਹ ਵਿੱਚ ਤਿੰਨਾਂ ਦੀ ਰਿਹਾਈ ਲਈ ਵਾਰੰਟ ਭੇਜ ਦਿੱਤੇ ਗਏ ਹਨ। ਦਰਅਸਲ ਇਸ ਤੋਂ ਪਹਿਲਾਂ 15 ਜੂਨ ਨੂੰ ਦਿੱਲੀ ਹਾਈ ਕੋਰਟ ਨੇ ਦਿੱਲੀ ਹਿੰਸਾ ਮਾਮਲੇ ‘ਚ ਦੇਵਾਂਗਨਾ ਕਲਿਤਾ, ਨਤਾਸ਼ਾ ਨਰਵਾਲ ਅਤੇ ਜਾਮੀਆ ਦੇ ਵਿਦਿਆਰਥੀ ਆਸਿਫ਼ ਇਕਬਾਲ ਨੂੰ ਜ਼ਮਾਨਤ ਦਿੱਤੀ ਸੀ। ਇਨ੍ਹਾਂ ਤਿੰਨਾਂ ਨੂੰ ਉੱਤਰ-ਪੂਰਬੀ ਦਿੱਲੀ ਹਿੰਸਾ ਮਾਮਲੇ ਵਿੱਚ UAPA ਐਕਟ ਤਹਿਤ ਪਿਛੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਨ੍ਹਾਂ ਦੇ ਵਕੀਲ ਨੇ ਕਿਹਾ ਕਿ, ”ਵੈਰੀਫ਼ੀਕੇਸ਼ਨ ਪੁਲਿਸ ਦਾ ਕੰਮ ਹੈ, ਸਾਡਾ ਕੰਮ ਜ਼ਮਾਨਤ ਦੇ ਬੌਂਡ ਜਮ੍ਹਾਂ ਕਰਵਾਉਣਾ ਸੀ ਤੇ ਅਸੀਂ ਆਪਣਾ ਕੰਮ ਕੀਤਾ। ਕਿਉਂਕਿ ਪੁਲਿਸ ਨੇ ਆਪਣਾ ਕੰਮ ਨਹੀਂ ਕੀਤਾ ਇਸ ਲਈ ਸਾਨੂੰ ਜੇਲ੍ਹ ‘ਚ ਨਹੀਂ ਰੱਖਿਆ ਜਾ ਸਕਦਾ।” ਅਦਾਲਤ ਵਿੱਚ ਸੀਪੀਐਮ ਆਗੂ ਬਰੀਂਦਾ ਕਰਾਤ ਵੀ ਸ਼ਾਮਲ ਸਨ, ਜਿਨ੍ਹਾਂ ਨੇ ਕਿਹਾ ਕਿ ਦਿੱਲੀ ਪੁਲਿਸ ਨਤਾਸ਼ਾ, ਦੇਵਾਂਗਨਾ ਅਤੇ ਆਸਿਫ਼ ਦੀ ਜ਼ਮਾਨਤ ‘ਤੇ ਰਿਹਾਈ ਨੂੰ ਰੋਕਣ ਲਈ ਅਜੀਬ-ਗਰੀਬ ਬਹਾਨੇ ਬਣਾ ਰਹੀ ਹੈ। ਕਰਾਤ ਨੇ ਨਤਾਸ਼ਾ ਦੀ ਰਿਹਾਈ ਲਈ ਲੋੜੀਂਦੀ ਜ਼ਮਾਨਤ ਵੀ ਦਿੱਤੀ।

Real Estate