ਸੰਜੈ ਸਿੰਘ ਦੇ ਦਿੱਲੀ ਸਥਿਤ ਘਰ ਤੇ ਹਮਲੇ ਦੀ ਕੋਸਿ਼ਸ

275


ਆਪ ਆਗੂ ਨੇ ਘਰ ਤੇ ਹਮਲੇ ਨੂੰ ਰਾਮ ਮੰਦਿਰ ਟਰੱਸਟ ਦੇ ਜ਼ਮੀਨ ਘੋਟਾਲੇ ਨਾਲ ਜੁੜਿਆ ਦੱਸਿਆ

ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਸੰਜੈ ਸਿੰਘ ਦੇ ਦਿੱਲੀ ਸਥਿਤ ਘਰ ਉੱਤੇ ਕੁੱਝ ਲੋਕਾਂ ਨੇ ਭੰਨਤੋਂੜ ਦੀ ਕੋਸਿ਼ਸ ਕੀਤੀ ਹੈ । ਸੰਜੈ ਸਿੰਘ ਨੇ ਕਿਹਾ ਹੈ ਕਿ ਇਹ ਹਮਲਾ ਰਾਮ ਮੰਦਿਰ ਟਰੱਸਟ ਦੇ ਜ਼ਮੀਨ ਘੋਟਾਲੇ ਨਾਲ ਜੁੜਿਆ ਹੋਇਆ ਹੈ।ਸੰਜੇ ਸਿੰਘ ਦਾ ਇਹ ਸਰਕਾਰੀ ਘਰ ਰਾਸ਼ਟਰਪਤੀ ਭਵਨ ਦੇ ਇਲਾਕੇ ਵਿੱਚ ਪੈਂਦਾ ਹੈ ।
ਹਮਲੇ ਤੋਂ ਬਾਅਦ ਸੰਜੈ ਸਿੰਘ ਨੇ ਮੰਗਲਵਾਰ ਨੂੰ ਕਿਹਾ , ਮੈਂ ਡਰਨ ਵਾਲਾ ਨਹੀਂ ਹਾਂ ਅਤੇ ਮੈਂ ਪ੍ਰਭੂ ਸ਼੍ਰੀ ਰਾਮ ਦੇ ਨਾਮ ਉੱਤੇ ਕੀਤੇ ਜਾ ਰਹੇ ਘੋਟਾਲੇ ਨੂੰ ਸਾਹਮਣੇ ਲਿਆਉਣਾ ਜਾਰੀ ਰੱਖਾਂਗਾ । ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ ਦੀਪਕ ਯਾਦਵ ਨੇ ਕਿਹਾ ਕਿ ਸੰਜੈ ਸਿੰਘ ਦੇ ਘਰ ਉੱਤੇ ਲੱਗੀ ਨੇਮ ਪਲੇਟ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ ।
ਬੀਤੇ ਦਿਨੀਂ ਸੰਜੈ ਸਿੰਘ ਨੇ ਕਿਹਾ ਸੀ ਕਿ ਟਰੱਸਟ ਨੇ ਰਾਮ ਮੰਦਿਰ ਨਾਲ ਜੁੜੀ ਇੱਕ ਜ਼ਮੀਨ ਨੂੰ ਕਾਫ਼ੀ ਉੱਚੀ ਕੀਮਤ ਉੱਤੇ ਖਰੀਦਿਆ ਸੀ । ਉਨ੍ਹਾਂ ਨੇ ਇਸ ਜ਼ਮੀਨ ਸੌਦੇ ਦੀ ਸੀਬੀਆਈ ਅਤੇ ਈਡੀ ਤੋਂ ਜਾਂਚ ਕਰਾਉਣ ਦੀ ਵੀ ਮੰਗ ਕੀਤੀ ਸੀ ।

Real Estate