ਕਰੋਨਾ ਨਿਯਮਾਂ ਵਿੱਚ ਢਿੱਲ ਮਿਲਦਿਆਂ ਹੀ ਹਿਮਾਚਲ ‘ਚ ਵਧੀ ਭੀੜ : ਲੱਗੇ ਵੱਡੇ-ਵੱਡੇ ਜਾਮ

201

ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚ ਗਰਮੀ ਕਾਰਨ ਹਿਮਾਚਲ ਪ੍ਰਦੇਸ਼ ‘ਚ ਪਿਛਲੇ ਹਫਤੇ ਤੋਂ ਸੈਲਾਨੀਆਂ ਦੀ ਗਿਣਤੀ ਵਧਣ ਲੱਗੀ ਸੀ। ਸ਼ਿਮਲਾ ਦੇ ਰਿੱਜ ਮੈਦਾਨ ‘ਤੇ ਛੇ ਜੂਨ ਨੂੰ ਬਿਨਾਂ ਮਾਸਕ ਦੇ ਜੁੜੀ ਸੈਲਾਨੀਆਂ ਦੀ ਭੀੜ ਨੂੰ ਦੇਖ ਕੇ ਪੁਲਿਸ ਭੇਜਣੀ ਪਈ ਸੀ। ਹੁਣ ਪਿਛਲੇ 24 ਘੰਟਿਆਂ ਦੌਰਾਨ ਪਰਵਾਣੂ ਬੈਰੀਅਰ ਤੋਂ ਲਗਪਗ 5700 ਵਾਹਨ ਸੂਬੇ ‘ਚ ਪੁੱਜੇ। ਸੈਲਾਨੀਆਂ ਦੀ ਭੀੜ ਦੇਖਦਿਆਂ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਹੈ ਕਿ ਅਜਿਹੇ ‘ਚ ਕੋਰੋਨਾ ਇਨਫੈਕਸ਼ਨ ਵੱਧ ਸਕਦਾ ਹੈ। ਉਨ੍ਹਾਂ ਸਾਰੇ ਜ਼ਿਲ੍ਹਿਆਂ ‘ਚ ਪ੍ਰਸ਼ਾਸਨ ਨੂੰ ਚੌਕਸ ਕੀਤਾ ਹੈ। ਸੋਮਵਾਰ ਨੂੰ ਸਾਰਾ ਦਿਨ ਪਰਵਾਣੂ ਦੇ ਨਜ਼ਦੀਕ ਪੁਲਿਸ ਬੈਰੀਅਰ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਐਤਵਾਰ ਨੂੰ ਵੀ ਇਹੀ ਹਾਲਤ ਰਹੀ ਸੀ। ਕੋਵਿਡ ਈ-ਪਾਸ ਵਾਲਿਆਂ ਨੂੰ ਸੂਬੇ ‘ਚ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਜਿਨ੍ਹਾਂ ਕੋਲ ਈ-ਪਾਸ ਨਹੀਂ ਹੈ ਉਨ੍ਹਾਂ ਦਾ ਈ-ਪਾਸ ਪੁਲਿਸ ਬੈਰੀਅਰ ‘ਤੇ ਬਣਾਇਆ ਜਾ ਰਿਹਾ ਸੀ। ਵਾਹਨਾਂ ਦੀਆਂ ਲੰਬੀਆਂ ਕਤਾਰਾਂ ਸੂਬੇ ਦੇ ਲੋਕਾਂ ਨੂੰ ਵੀ ਡਰਾਉਣ ਲੱਗੀਆਂ ਹਨ। ਹੁਣ ਬਿਨਾਂ ਆਰਟੀਪੀਸੀਆਰ ਰਿਪੋਰਟ ਦੇ ਸੈਲਾਨੀ ਹਿਮਾਚਲ ਆ ਰਹੇ ਹਨ। ਮੈਦਾਨੀ ਸੂਬਿਆਂ ‘ਚ ਗਰਮੀ ਜ਼ਿਆਦਾ ਹੋਣ ਕਾਰਨ ਪੰਜਾਬ, ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਦੇ ਸੈਲਾਨੀ ਹਿਮਾਚਲ ਦਾ ਰੁਖ਼ ਕਰਨ ਲੱਗੇ ਹਨ।
ਲੰਘੇ ਐਤਵਾਰ ਨੂੰ ਬੈਰੀਅਰ ਤੋਂ ਲਗਪਗ ਇਕ ਹਜ਼ਾਰ ਈ-ਪਾਸ ਜਾਰੀ ਕੀਤੇ ਗਏ।

Real Estate