‘ਹਾਥੀ ਦਾ ਸਾਥੀ’ ਬਣੀ ‘ਤੱਕੜੀ’

132

ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ(ਬਾਦਲ) ਅਤੇ ਬਹੁਜਨ ਸਮਾਜ ਪਾਰਟੀ ਮਿਲ ਕੇ ਲੜਨਗੀਆਂ। ਅੱਜ ਇਸ ਗੱਠਜੋੜ ਦਾ ਰਸਮੀਂ ਐਲਾਨ ਕਰ ਦਿੱਤਾ ਗਿਆ ਹੈ । ਸਮਝੌਤੇ ਤਹਿਤ ਬਸਪਾ ਰਾਜ ਦੀਆਂ 20 ਸੀਟਾਂ ‘ਤੇ ਚੋਣ ਲੜੇਗੀ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਸਤੀਸ਼ ਮਿਸ਼ਰਾ ਦੀ ਮੌਜੂਦਗੀ ਵਿੱਚ ਗੱਠਜੋੜ ਦਾ ਐਲਾਨ ਅੱਜ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਕੀਤਾ ਗਿਆ ਹੈ। ਇਸੇ ਸਾਲ ਅਪ੍ਰੈਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਉਂਦੀ ਹੈ, ਤਾਂ ਡਿਪਟੀ ਮੁੱਖ ਮੰਤਰੀ ਦਲਿਤ ਭਾਈਚਾਰੇ ਵਿੱਚੋਂ ਹੋਵੇਗਾ। ਇਸ ਦੌਰਾਨ ਉਨ੍ਹਾਂ ਨੇ ਦੂਜੀਆਂ ਪਾਰਟੀਆਂ ਨਾਲ ਚੋਣ ਲੜਨ ਦੀਆਂ ਸੰਭਾਵਨਾਵਾਂ ਦਾ ਸੰਕੇਤ ਵੀ ਦਿੱਤਾ ਸੀ ਅਤੇ ਕਿਹਾ ਕਿ ਉਨ੍ਹਾਂ ਦੀਆਂ ਕਈ ਪਾਰਟੀਆਂ ਦੇ ਸੰਪਰਕ ਵਿੱਚ ਹਨ।
ਜਿਹੜੀਆਂ 20 ਸੀਟਾਂ ’ਤੇ ਬਸਪਾ ਚੋਣ ਲੜੇਗਾ ,ਉਨ੍ਹਾਂ ਦਾ ਵੀ ਅੱਜ ਐਲਾਨ ਕਰ ਦਿੱਤਾ ਗਿਆ ਹੈ। ਬਾਕੀ ਸੀਟਾਂ ਅਕਾਲੀ ਦਲ ਦੇ ਹਿੱਸੇ ਰਹਿਣਗੀਆਂ। ਕਰਤਾਰਪੁਰ ,ਜਲੰਧਰ ਪੱਛਮੀ ,ਜਲੰਧਰ ਉੱਤਰੀ ,ਫ਼ਗਵਾੜਾ ,ਹੁਸ਼ਿਆਰਪੁਰ ,ਟਾਂਡਾ ,ਦਸੂਹਾ ,ਚਮਕੌਰ ਸਾਹਿਬ ,ਬੱਸੀ ਪਠਾਣਾਂ ,ਮਹਿਲ ਕਲਾਂ ,ਨਵਾਂਸ਼ਹਿਰ ,ਲੁਧਿਆਣਾ ਉੱਤਰੀ ,ਸੁਜਾਨਪੁਰ ,ਬੋਹਾ ,ਪਠਾਨਕੋਟ ,ਆਨੰਦਪੁਰ ਸਾਹਿਬ ,ਮੋਹਾਲੀ ,ਅੰਮ੍ਰਿਤਸਰ ਉੱਤਰੀ ,ਅੰਮ੍ਰਿਤਸਰ ਕੇਂਦਰੀ,ਪਾਇਲ ਤੋਂ ਬਸਪਾ ਚੋਣ ਲੜੇਗੀ।

Real Estate