ਇੱਕ ਪਾਸੇ ਕਰੋਨਾ ਕਾਲ ਦੌਰਾਨ ਲੋਕ ਬੇਰੁਜਗਾਰ ਹੋ ਰਹੇ ਹਨ , ਦੂਜੇ ਪਾਸੇ ਅਡਾਨੀ ਦੀ ਕਮਾਈ ਲਗਾਤਰ ਵਧਦੀ ਰਹੀ !

301

ਕਰੋਨਾ ਕਾਲ ਦੌਰਾਨ ਭਾਰਤ ਵਿੱਚ ਜਿਆਦਾਤਰ ਕਾਰੋਬਾਰ ਬੰਦ ਹੋਣ ਕੰਢੇ ਪਹੁੰਚ ਗਏ ਹਨ ਤੇ ਦੂਜੇ ਪਾਸੇ ਵੱਡੇ ਅਰਬਪਤੀਆਂ ਦੀ ਕਮਾਈ ਵਿੱਚ ਲਗਾਤਾਰ ਵਾਧਾ ਜਾਰੀ ਰਿਹਾ ਹੈ । ਭਾਰਤੀ ਕਾਰੋਬਾਰੀ ਗੌਤਮ ਅਡਾਨੀ ਨੇ ਆਪਣੀਆਂ ਕੰਪਨੀਆਂ ਰਾਹੀਂ ਇਸ ਸਾਲ 43 ਅਰਬ ਡਾਲਰ ਦੀ ਕਮਾਈ ਕੀਤੀ ਹੈ, ਜਿਸ ਨਾਲ ਉਸ ਦੀ ਕੁੱਲ ਕਮਾਈ 77 ਅਰਬ ਡਾਲਰ ਦੇ ਨੇੜੇ ਪਹੁੰਚ ਗਈ ਹੈ। ਉਸ ਦੀ ਜਾਇਦਾਦ ਵਿੱਚ ਵਾਧੇ ਦਾ ਮੁੱਖ ਕਾਰਨ ਉਸ ਦੀਆਂ ਕੰਪਨੀਆਂ ਵਿੱਚ 235 ਤੋਂ 330 ਫ਼ੀਸਦੀ ਤੱਕ ਦਾ ਵਾਧਾ ਹੋਣਾ ਹੈ। ਰਿਪੋਰਟ ਮੁਤਾਬਕ, ਏਸ਼ੀਆ ਦੇ ਦੂਜੇ ਸਭ ਤੋਂ ਵੱਧ ਅਮੀਰ ਅਡਾਨੀ ਦੀ ਜਾਇਦਾਦ ਵਾਰੇਨ ਬਫੇ ਅਤੇ ਮੁਕੇਸ਼ ਅੰਬਾਨੀ ਦੇ ਮੁਕਾਬਲੇ ਵੱਧ ਤੇਜ਼ੀ ਨਾਲ ਵਧੀ ਹੈ। ਹਾਲਾਂਕਿ ਅਡਾਨੀ ਗਰੁੱਪ ਵੱਲੋਂ ਇਸ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਗਿਆ। ਬਲੂਮਬਰਗ ਦੀ ਹਾਲੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਡਾਨੀ ਦੀ ਜਾਇਦਾਦ ਵਿੱਚ ਇਸ ਸਾਲ 43 ਅਰਬ ਡਾਲਰ ਦਾ ਵਾਧਾ ਹੋ ਚੁੱਕਿਆ ਹੈ। ਇਸ ਤਰ੍ਹਾਂ ਉਨ੍ਹਾਂ ਦੀ ਮੌਜੂਦਾ ਜਾਇਦਾਦ 76।7 ਅਰਬ ਡਾਲਰ ਹੋ ਗਈ ਹੈ, ਜਦੋਂਕਿ ਪਹਿਲਾਂ ਕੁੱਲ ਜਾਇਦਾਦ 34 ਅਰਬ ਡਾਲਰ ਸੀ। ਅਡਾਨੀ ਦੀ ਕੰਪਨੀ ਅਡਾਨੀ ਟੋਟਲ ਗੈਸ ਨੇ ਇਸ ਸਾਲ 330 ਫ਼ੀਸਦੀ ਵੱਧ ਕਮਾਈ ਕੀਤੀ। ਜਦੋਂਕਿ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰਾਂ ਵਿੱਚ 235 ਫ਼ੀਸਦੀ ਉਛਾਲ ਦੇਖਣ ਨੂੰ ਮਿਲਿਆ ਹੈ। ਅਡਾਨੀ ਟਰਾਂਸਮਿਸ਼ਨ ਦੇ ਸ਼ੇਅਰਾਂ ਵਿੱਚ ਹੁਣ ਤੱਕ 263 ਫ਼ੀਸਦੀ ਦੀ ਤੇਜ਼ੀ ਦਰਜ ਕੀਤੀ ਜਾ ਚੁੱਕੀ ਹੈ।

Real Estate