ਰਾਮਦੇਵ ਲਈ ਹੁਣ ਰੱਬ ਦੇ ਦੂਤ ਹਨ ਡਾਕਟਰ !

204

ਆਯੂਰਵੈਦਿਕ ਦਵਾਈਆਂ ਦੇ ਕਾਰੋਬਾਰੀ ਰਾਮਦੇਵ ਨੇ ਐਲਾਨ ਕੀਤਾ ਹੈ ਕਿ ਉਹ ਜਲਦੀ ਹੀ ਕੋਵਿਡ ਦਾ ਟੀਕਾ ਲਗਵਾਉਣਗੇ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਹਰ ਕੋਈ ਕੋਵਿਡ ਦਾ ਟੀਕਾ ਜ਼ਰੂਰ ਲਗਵਾਏ। ਰਾਮਦੇਵ ਨੇ ਪ੍ਰਧਾਨ ਮੰਤਰੀ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ 21 ਜੂਨ ਤੋਂ ਸਾਰੇ ਬਾਲਗਾਂ ਲਈ ਮੁਫ਼ਤ ਕੋਵਿਡ ਟੀਕਾ ਲਗਾਏ ਜਾਣ ਦੇ ਐਲਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਯੋਗਾ ਅਤੇ ਆਯੁਰਵੇਦ ਤੇ ਅਮਲ ਕਰਨਾ ਚਾਹੀਦਾ ਹੈ, ਜੋ ਕਿ ਬੀਮਾਰੀਆਂ ਖਿਲਾਫ਼ ਢਾਲ ਦਾ ਕੰਮ ਕਰੇਗਾ ਅਤੇ ਕੋਵਿਡ ਤੋਂ ਹੋਣ ਵਾਲੀਆਂ ਮੌਤਾਂ ਨੂੰ ਰੋਕੇਗਾ।
ਡਾਕਟਰਾਂ ਬਾਰੇ ਉਨ੍ਹਾਂ ਨੇ ਕਿਹਾ,”ਸਾਰੇ ਚੰਗੇ ਡਾਕਟਰ ਇਸ ਧਰਤੀ ਉੱਪਰ ਭੇਜੇ ਗਏ ਰੱਬ ਦੇ ਦੂਤ ਹਨ। ਉਹ ਇਸ ਗ੍ਰਹਿ ਨੂੰ ਤੋਹਫਾ ਹਨ। ਜੋ ਕੋਈ ਡਾਕਟਰ ਹੋ ਕੇ ਕੁਝ ਗ਼ਲਤ ਕਰਦਾ ਹੈ ਤਾਂ ਇਹ ਉਸ ਵਿਅਕਤੀ ਦੀ ਗ਼ਲਤੀ ਹੈ।”
ਇਸ ਤੋਂ ਪਹਿਲਾਂ ਐਲੋਪੈਥੀ ਬਾਰੇ ਵਿਵਾਦਤ ਬਿਆਨ ਕਾਰਨ ਰਾਮਦੇਵ ਦੀ ਬਹੁਤ ਆਲੋਚਨਾ ਹੋਈ ਹੈ। ਉਨ੍ਹਾਂ ਦੇ ਖਿਲਾਫ਼ ਆਈਐੱਮਏ ਨੇ ਮੋਰਚਾ ਖੋਲ੍ਹ ਦਿੱਤਾ ਸੀ। ਕੁਝ ਦਿਨ ਪਹਿਲਾਂ ਰਾਮਦੇਵ ਦਾ ਹਰਿਆਣਾ ਪਹੁੰਚਣ ‘ਤੇ ਵਿਰੋਧ ਵੀ ਹੋਇਆ ਸੀ। ਰਾਮਦੇਵ ਖਿਲਾਫ਼ ਕੇਸ ਦਰਜ ਕਰਨ ਦੀਆਂ ਮੰਗਾ ਵੀ ਉੱਠੀਆਂ ਹਨ।

Real Estate