ਭਾਜਪਾ ਦੇ ਕੌਮੀ ਉੱਪ ਪ੍ਰਧਾਨ ਦੀ 4 ਸਾਲ ਬਾਅਦ ਤ੍ਰਿਣਮੂਲ ਵਿੱਚ ਵਾਪਸੀ !

187

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ਵਿੱਚ ਭਾਜਪਾ ਦੇ ਕੌਮੀ ਉੱਪ ਪ੍ਰਧਾਨ ਮੁਕੁਲ ਰਾਏ ਅਤੇ ਉਨ੍ਹਾਂ ਦੇ ਪੁੱਤਰ ਸੁਭਰਾਂਸ਼ੂ ਰਾਏ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਸੰਸਦ ਮੈਂਬਰ ਚੈਟਰਜੀ ਨੇ ਕੋਲਕਾਤਾ ਵਿੱਚ ਪਾਰਟੀ ਦਫ਼ਤਰ ਵਿੱਚ ਹੋਏ ਪ੍ਰੈੱਸ ਕਾਨਫਰੰਸ ਦੌਰਾਨ ਇਸ ਦਾ ਐਲਾਨ ਕੀਤਾ। ਮੁਕੁਲ ਰਾਏ ਦੀ ਵਾਪਸੀ ਦਾ ਐਲਾਨ ਕੋਲਕਾਤਾ ਵਿੱਚ ਤ੍ਰਿਣਮੂਲ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ, ਉਨ੍ਹਾਂ ਭਤੀਜੇ ਅਤੇ ਪਾਰਟੀ ਅਤੇ ਪਾਰਟੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਸਣੇ ਪਾਰਟੀ ਦੇ ਕਈ ਵੱਡੇ ਨੇਤਾਵਾਂ ਦੀ ਮੌਜੂਦਗੀ ਵਿੱਚ ਹੋਇਆ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁਕੁਲ ਰੋਏ ਨੂੰ ਪਾਰਟੀ ਦਾ ਪੁਰਾਣਾ ਮੈਂਬਰ ਦੱਸਦਿਆਂ ਹੋਇਆ ਕਿਹਾ, “ਘਰ ਦਾ ਮੁੰਡਾ, ਘਰ ਆਇਆ।” ਮੁੱਖ ਮੰਤਰੀ ਨੇ ਕਿਹਾ ਕਿ ਚੁਣਾਵੀਂ ਮੁਹਿੰਮ ਦੌਰਾਨ ਮੁਕੁਲ ਰੋਏ ਨੇ ਦੇ ਉਨ੍ਹਾਂ ਦੇ ਖ਼ਿਲਾਫ਼ ਕਦੇ ਕੋਈ ਗੱਲ ਨਹੀਂ ਕੀਤੀ ਅਤੇ ਨਾ ਹੀ ਕਦੇ ‘ਗੱਦਾਰੀ’ ਕੀਤੀ। ਮਮਤਾ ਨੇ ਕਿਹਾ ਕਿ ਉਨ੍ਹਾਂ ਅਤੇ ਮੁਕੁਲ ਰੋਏ ਵਿਚਾਲੇ ਕਦੇ ਕੋਈ ਮਤਭੇਦ ਨਹੀਂ ਰਿਹਾ। ਪ੍ਰੈੱਸ ਕਾਨਫਰੰਸ ਵਿੱਚ ਮਮਤਾ ਨੇ ਕਿਹਾ ਹੈ ਕਿ ਭਾਜਪਾ ਵਿੱਚ ਹਰ ਕਿਸੇ ਦਾ ਸੋਸ਼ਣ ਹੁੰਦਾ ਹੈ। ਮਮਤਾ ਨੇ ਭਾਜਪਾ ਨੂੰ ‘ਜ਼ਮੀਦਾਰਾਂ ਦੀ ਪਾਰਟੀ’ ਦੱਸਦਿਆਂ ਹੋਇਆ ਕਿਹਾ ਕਿ ਮੁਕੁਲ ਰੋਏ ‘ਤੇ ਦਬਾਅ ਪਾ ਕੇ ਉਨ੍ਹਾਂ ਨੂੰ ਆਪਣੇ ਨਾਲ ਕੀਤਾ ਗਿਆ ਸੀ। ਮੁਕੁਲ ਰਾਏ ਨੇ ਕਿਹਾ ਕਿ ਟੀਐੱਮਸੀ ਵਿੱਚ ਵਾਪਸੀ ਬਾਰੇ ਉਹ ਲਿਖ ਕੇ ਵਿਸਥਾਰ ਨਾਲ ਜਾਣਕਾਰੀ ਦੇਣਗੇ।

Real Estate