ਅਧਿਆਪਕਾਂ ਨੂੰ ਪੰਜਾਬ ਸਿੱਖਿਆ ਵਿਭਾਗ ਦੇ ਫੇਸਬੁੱਕ ਪੇਜ ਤੇ ਲਾਈਕ ਵਧਾਉਣ ਦੇ ਹੁਕਮ !

383

ਪੰਜਾਬ ਦੇ ਸਿੱਖਿਆ ਵਿਭਾਗ ਵੱਲੋ ਪੰਜਾਬ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਦੇ ਪੇਜ ਨੂੰ ਪ੍ਰਮੋਟ ਕਰਨ ਦਾ ਹਰ ਜ਼ਿਲ੍ਹੇ ਨੂੰ ਇਕ-ਇਕ ਦਿਨ ਦਾ ਕੰਮ ਦਿੱਤਾ ਗਿਆ ਹੈ। ਜਿਸ ਦੇ ਤਹਿਤ ਸਾਰਿਆਂ ਨੂੰ ਆਪਣੇ-ਆਪਣੇ ਜ਼ਿਲ੍ਹੇ ਦੇ ਨੰਬਰ ਦੇ ਹਿਸਾਬ ਨਾਲ ਫੇਸਬੁੱਕ ਪੇਜ ’ਤੇ ਲਾਈਕ ਤੇ ਕੁਮੈਂਟ ਕਰਵਾਉਣੇ ਹਨ।ਵਿਭਾਗ ਵੱਲੋ ਹੁਣ ਇਸ ਪੇਜ ਨੂੰ ਪ੍ਰਮੋਟ ਕਰਨ ਲਈ ਸਾਰੇ ਜ਼ਿਲ੍ਹਿਆਂ ਦੇ ਪ੍ਰਿੰਸੀਪਲ ਮੁੱਖ ਅਧਿਆਪਕ ਤੇ ਅਧਿਆਪਕਾਂ ਦੀ ਜ਼ਿੰਮੇਵਾਰੀ ਫਿਕਸ ਕਰ ਦਿੱਤੀ ਗਈ ਹੈ ਉਹ ਆਪਣੇ-ਆਪਣੇ ਜ਼ਿਲ੍ਹਿਆਂ ਦੀ ਐਕਟਿਵੀਟੀ ਦੇ ਦਿਨ ਪੇਜ ਨੂੰ ਸਭ ਤੋਂ ਜ਼ਿਆਦਾ ਲਾਈਕ ਸ਼ੇਅਰ ਤੇ ਕੁਮੈਂਟ ਵੀ ਕਰਵਾਉਣਗੇ। ਘੱਟ ਤੋਂ ਘੱਟ 10 ਮੈਂਬਰ ਲਾਈਕ ਕਰਨ ਤੇ 10 ਸ਼ੇਅਰ ਤੇ 10 ਕੁਮੈਂਟ ਕਰਨੇ ਜ਼ਰੂਰੀ ਹੋਣਗੇ। ਇਸ ਦੀ ਮਾਨੀਟਰਿੰਗ ਜ਼ਿਲ੍ਹਾ ਪੱਧਰ ਦੇ ਨਾਲ-ਨਾਲ ਸਟੇਟ ਲੈਵਲ ’ਤੇ ਵੀ ਕੀਤੀ ਜਾਣੀ ਹੈ। ਜਿਸ ਨੂੰ ਲੈ ਕੇ ਜ਼ਿਲ੍ਹਾ ਪੱਧਰ ’ਤੇ ਵੀ ਟੀਮਾਂ ਬਣਾਈਆਂ ਜਾ ਰਹੀਆਂ ਹਨ। ਇਨ੍ਹਾਂ ’ਚ ਸਕੂਲਾਂ ਦੇ ਇੰਗਲੀਸ਼ ਬੀਐੱਮ, ਮੈਥ ਬੀਐੱਮ, ਸਾਇੰਸ ਬੀਐੱਮ, ਹਿੰਦੀ ਬੀਐੱਮ, ਕੰਪਿਊਟਰ ਬੀਐੱਮ ਸਣੇ ਮੀਡੀਆ ਸਕੂਲ ਇੰਚਾਰਜ, ਕਲਸਟਰ ਕੋਆਰਡੀਨੇਟਰ, ਮੀਡੀਆ ਕੋਆਰਡੀਨੇਟਰ ਤੇ ਸਾਰੇ ਸਿੱਖਿਆ ਸੁਧਾਰ ਟੀਮਾਂ ਇਸ ’ਚ ਸ਼ਾਮਲ ਕੀਤੀਆਂ ਗਈਆਂ ਹਨ।

Real Estate