ਕੈਪਟਨ ਨੂੰ ਵੀਡੀਓ ਭੇਜ ਕੇ ਜਾਨ ਬਚਾਉਣ ਲਈ ਮਦਦ ਮੰਗਣ ਵਾਲੇ ਡੀਐਸਪੀ ਹਰਜਿੰਦਰ ਸਿੰਘ ਦਾ ਦੇਹਾਂਤ

176

ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੀ ਵੀਡੀਓ ਭੇਜਣ ਵਾਲੇ ਲੁਧਿਆਣਾ ਦੇ ਡੀਐਸਪੀ ਹਰਜਿੰਦਰ ਸਿੰਘ ਦੀ ਕੋਵਿਡ ਨਾਲ ਲੜਦਿਆਂ ਮੌਤ ਹੋ ਗਈ ਹੈ। ਅੱਜ ਲੁਧਿਆਣਾ ਦੇ ਐਸਪੀਐਸ ਹਸਪਤਾਲ ‘ਚ ਉਨ੍ਹਾਂ ਦੀ ਮੌਤ ਹੋਈ ਹੈ। ਅਪ੍ਰੈਲ ਮਹੀਨੇ ‘ਚ ਉਨ੍ਹਾਂ ਨੂੰ ਕੋਰੋਨਾ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ, ਹਾਲਾਂਕਿ ਉਨ੍ਹਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਸੀ, ਪਰ ਕੋਰੋਨਾ ਉਨ੍ਹਾਂ ਦੇ ਫੇਫੜਿਆਂ ਨੂੰ ਬੁਰੀ ਤਰ੍ਹਾਂ ਖਰਾਬ ਕਰ ਗਿਆ। ਉਨ੍ਹਾਂ ਦੇ ਫੇਫੇੜੇ ਟ੍ਰਾਂਸਪਲਾਂਟ ਹੋਣੇ ਸੀ ਜਿਸਦਾ ਖਰਚਾ ਬਹੁਤ ਜ਼ਿਆਦਾ ਸੀ। ਡੀਐਸਪੀ ਹਰਜਿੰਦਰ ਦਾ ਇਲਾਜ ਇੱਕ ਵੱਡੇ ਹਸਪਤਾਲ ‘ਚ ਕਰਾਇਆ ਜਾਣਾ ਸੀ ਜਿੱਥੇ ਉਨ੍ਹਾਂ ਨੂੰ ਏਅਰਲਿਫਟ ਕਰਾ ਕੇ ਲਿਜਾਇਆ ਜਾਣਾ ਸੀ, ਪਰ ਡਾਕਟਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਹਾਲਤ ਬੇਹੱਦ ਖਰਾਬ ਹੋਣ ਕਾਰਨ ਏਅਰਲਿਫਟ ਨਹੀਂ ਸੀ ਕਰਾਇਆ ਜਾ ਸਕਿਆ ਤੇ ਉਨ੍ਹਾਂ ਦੀ ਮੌਤ ਹੋ ਗਈ।
ਬੀਤੇ ਦਿਨੀਂ ਡੀਐਸਪੀ ਹਰਜਿੰਦਰ ਸਿੰਘ ਨੇ ਹਸਪਤਾਲ ‘ਚੋਂ ਕੈਪਟਨ ਅਮਰਿੰਦਰ ਸਿੰਘ ਨੂੰ ਵੀਡੀੳ ਪਾ ਕੇ ਭਾਵੁਕ ਅਪੀਲ ਵੀ ਕੀਤੀ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਬਚ ਸਕਦੀ ਹੈ ਜੇਕਰ ਉਨ੍ਹਾਂ ਦਾ ਸਹੀ ਜਗ੍ਹਾ ‘ਤੇ ਇਲਾਜ ਹੋ ਜਾਵੇ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਬੱਚੇ ਅਨਾਥ ਹੋਣੋਂ ਬਚ ਸਕਦੇ ਨੇ ਜੇਕਰ ਪੰਜਾਬ ਸਰਕਾਰ ਉਨ੍ਹਾਂ ਦੇ ਮਰਨ ਤੋਂ ਬਾਅਦ ਮਿਲਣ ਵਾਲਾ ਫੰਡ ਹੁਣ ਹੀ ਦੇ ਦੇਵੇ ਤਾਂ ਜੋ ਉਹ ਆਪਣਾ ਇਲਾਜ ਵੱਡੇ ਹਸਪਤਾਲ ‘ਚੋਂ ਕਰਾਵਾ ਸਕਣ। ਸਰਕਾਰ ਦੁਆਰਾ ਉਨ੍ਹਾਂ ਦੀ ਮੰਗ ਮੰਨ ਵੀ ਲਈ ਗਈ ਸੀ, ਪਰ ਉਸ ਸਮੇਂ ਤੱਕ ਦੇਰ ਹੋ ਚੁੱਕੀ ਸੀ ।

Real Estate