ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਦੱਖਣੀ ਅਫਰੀਕਾ ‘ਚ 6 ਮਿਲੀਅਨ ਦੀ ਧੋਖਾਧੜੀ ਦੇ ਦੋਸ਼ ‘ਚ 7 ਸਾਲ ਦੀ ਕੈਦ

185

ਮਹਾਤਮਾ ਗਾਂਧੀ ਦੀ ਇਕ ਪੜਪੋਤੀ ਅਸ਼ੀਸ਼ ਲਤਾ ਰਾਮਗੋਬਿਨ ਨੂੰ 6 ਮਿਲੀਅਨ ਦੱਖਣੀ ਅਫ਼ੀਕੀ ਰੈਂਡ (3 ਕਰੋੜ 22 ਲੱਖ 84 ਹਜ਼ਾਰ 460 ਭਾਰਤੀ ਰੁਪਏ) ਦੀ ਧੋਖਾਧੜੀ ਅਤੇ ਜਾਲਸਾਜ਼ੀ ਦੇ ਕੇਸ ਵਿਚ ਦੋਸ਼ੀ ਪਾਇਆ ਗਿਆ ਹੈ। ਦੱਖਣੀ ਅਫਰੀਕਾ ਡਰਬਨ ਦੀ ਇਕ ਅਦਾਲਤ ਨੇ ਉਸ ਸੱਤ ਸਾਲ ਦੀ ਕੈਦ ਦੀ ਸਜਾ ਸੁਣਾਈ ਹੈ। ਅਸ਼ੀਸ਼ ਲਤਾ ਸੋਮਵਾਰ ਨੂੰ ਅਦਾਲਤ ਨੇ ਦੋਸ਼ੀ ਪਾਇਆ ਸੀ। ਉਸ ‘ਤੇ ਇੱਕ ਕਾਰੋਬਾਰੀ ਐਸ ਆਰ ਮਹਾਰਾਜ ਨੂੰ ਧੋਖਾ ਦੇਣ ਦਾ ਦੋਸ਼ ਲਾਇਆ ਗਿਆ ਸੀ। ਐਸਆਰ ਮਹਾਰਾਜ ਨੇ ਐਸਆਰ ਮਹਾਰਾਜ ਨੇ ਲਤਾ ਨੂੰ ਇਕ ਕਨਸਾਇੰਮੈਂਟ ਦੇ ਦਰਾਮਦ ਅਤੇ ਕਸਟਮ ਡਿਊਟੀ ਨੂੰ ਕਥਿਤ ਤੌਰ ’ਤੇ ਕਲੀਅਰ ਕਰਵਾਉਣ ਲਈ 6.2 ਮਿਲੀਅਨ ਰੁਪਏ ਐਡਵਾਂਸ ਦਿੱਤੇ ਸੀ ਪਰ ਅਜਿਹਾ ਕੋਈ ਕਨਸਾਇੰਮੈਂਟ ਹੈ ਹੀ ਨਹੀਂ ਸੀ। ਇਸ ਵਿਚ ਐਸਆਰ ਨੂੰ ਮੁਨਾਫਿਆਂ ਵਿਚ ਹਿੱਸਾ ਲੈਣ ਦਾ ਵਾਅਦਾ ਕੀਤਾ ਗਿਆ ਸੀ। ਲਤਾ ਰਾਮਗੋਬਿਨ ਪ੍ਰਸਿੱਧ ਅਧਿਕਾਰ ਕਾਰਕੁਨ ਇਲਾ ਗਾਂਧੀ ਅਤੇ ਮਰਹੂਮ ਮੇਵਾ ਰਾਮਗੋਬਿੰਦ ਦੀ ਧੀ ਹੈ। ਡਰਬਨ ਦੀ ਵਿਸ਼ੇਸ਼ ਵਪਾਰਕ ਅਪਰਾਧ ਅਦਾਲਤ ਨੇ ਵੀ ਲਤਾ ਨੂੰ ਦੋਸ਼ੀ ਠਹਿਰਾਉਣ ਨਾਲ ਹੀ ਸਜ਼ਾ ਲਈ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਸਾਲ 2015 ਵਿਚ ਜਦੋਂ ਲਤਾ ਰਾਮਗੋਬਿਨ ਦੇ ਖ਼ਿਲਾਫ਼ ਕੇਸ ਦੀ ਸੁਣਵਾਈ ਸ਼ੁਰੂ ਹੋਈ ਸੀ, ਤਾਂ ਕੌਮੀ ਪ੍ਰਾਸੀਕਿਊਟਿੰਗ ਅਥਾਰਟੀ (ਐਨਪੀਏ) ਦੇ ਬ੍ਰਿਗੇਡੀਅਰ ਹੰਗੋਵਾਨੀ ਮੌਲੌਦਜ਼ੀ ਨੇ ਕਿਹਾ ਸੀ ਕਿ ਉਸ ਨੇ ਸੰਭਾਵਤ ਨਿਵੇਸ਼ਕਾਂ ਨੂੰ ਯਕੀਨ ਦਿਵਾਉਣ ਲਈ ਜਾਅਲੀ ਚਲਾਨ ਅਤੇ ਦਸਤਾਵੇਜ਼ ਦਿੱਤੇ ਸਨ ਕਿ ਲਿਨਨ ਇੰਡੀਆ ਤੋਂ ਆਯਾਤ ਕੀਤਾ ਗਿਆ ਸੀ, ਜਿਸ ਵਿਚ ਤਿੰਨ ਡੱਬੇ ਦਿੱਤੇ ਗਏ ਹਨ। ਉਸ ਸਮੇਂ ਅਸ਼ੀਸ਼ ਲਤਾ ਰਾਮਗੋਬਿਨ ਨੂੰ 50,000 ਰੈਂਡ ਦੀ ਜ਼ਮਾਨਤ ‘ਤੇ ਰਿਹਾ ਕੀਤਾ ਗਿਆ ਸੀ।
ਅਸ਼ੀਸ਼ ਲਤਾ ਦੇ ਪਰਿਵਾਰਕ ਪ੍ਰਮਾਣ ਪੱਤਰਾਂ ਅਤੇ ਦੂਜੇ ਦਸਤਾਵੇਜ਼ਾਂ ਦੇ ਕਾਰਨ ਐਸ ਆਰ ਮਹਾਰਾਜ ਨੇ ਕਰਜ਼ੇ ਲਈ ਇੱਕ ਲਿਖਤੀ ਸਮਝੌਤਾ ਕੀਤਾ ਸੀ। ਹਾਲਾਂਕਿ, ਜਦੋਂ ਐਸ ਆਰ ਮਹਾਰਾਜ ਨੂੰ ਪਤਾ ਲੱਗਿਆ ਕਿ ਦਸਤਾਵੇਜ਼ ਜਾਅਲੀ ਹਨ ਅਤੇ ਨੈਟਕੇਅਰ ਦਾ ਲਤਾ ਰਾਮਗੋਬਿਨ ਨਾਲ ਕੋਈ ਸਮਝੌਤਾ ਨਹੀਂ ਹੈ, ਤਾਂ ਉਸਨੇ ਅਦਾਲਤ ਵਿਚ ਪਹੁੰਚ ਕੀਤੀ।

Real Estate