ਬਰਨਾਲਾ ਪਰਿਵਾਰ ਦੀ ਭਾਜਪਾ ਆਗੂ ਨਾਲ ਹੋਈ ਬੰਦ ਕਮਰਾ ਮੀਟਿੰਗ !

174

ਸ੍ਰੋਮਣੀ ਅਕਾਲੀ ਦਲ ਦੇ ਆਗੂ ਰਹੇ ਤੇ ਪੰਜਾਬ ਸਾਬਕਾ ਮੁੱਖ ਮੰਤਰੀ ਸਵ:ਸੁਰਜੀਤ ਸਿੰਘ ਬਰਨਾਲਾ ਦੀ ਕੋਠੀ ਨੂੰ ਅੱਜ ਮੰਗਲਵਾਰ ਬਰਨਾਲਾ ਪੁਲਿਸ ਨੇ ਪੁਲਿਸ ਛਾਉਣੀ ਵਿਚ ਤਬਦੀਲ ਕਰਦਿਆਂ ਕੋਠੀ ਦੀ ਚਾਰੇ ਪਾਸਿਓਂ ਘੇਰਾਬੰਦੀ ਕਰਕੇ ਛਾਉਣੀ ਵਿਚ ਤਬਦੀਲ ਕਰ ਦਿੱਤਾ। ਇਸੇ ਦੌਰਾਨ ਖ਼ਬਰਾਂ ਆਈਆਂ ਹਨ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਵੱਡਾ ਆਗੂ ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਨਾਲ ਬੰਦ ਕਮਰਾ ਮੀਟਿੰਗ ਕਰ ਰਿਹਾ ਹੈ। ਬਰਨਾਲਾ ਪੁਲਿਸ ਇਸ ਗੱਲ ਦੀ ਭਿਣਕ ਸ਼ਾਇਦ ਇਸ ਕਰਕੇ ਨਹੀਂ ਲੱਗਣ ਦੇ ਰਹੀ ਕਿ ਕਿਤੇ ਕਿਸਾਨਾਂ ਵੱਲੋਂ ਸੁਰਜੀਤ ਸਿੰਘ ਬਰਨਾਲਾ ਦੀ ਕੋਠੀ ਦਾ ਘਿਰਾਓ ਕਰ ਕੇ ਉਨ੍ਹਾਂ ਦੇ ਘਰ ਅੱਗੇ ਧਰਨਾ ਨਾ ਲਗਾ ਦਿੱਤਾ ਜਾਵੇ।
ਭਾਜਪਾ ਨਾਲ ਬਰਨਾਲਾ ਪਰਿਵਾਰ ਨਾਲ ਬੰਦ ਕਮਰਾ ਮੀਟਿੰਗ ਨਾਲ ਸਿਆਸੀ ਹਲਕਿਆਂ ਵਿੱਚ ਹਲਚਲ ਹੈ।

Real Estate