ਹਨੀਪ੍ਰੀਤ ਕਰੇਗੀ ਹਸਪਤਾਲ ਵਿੱਚ ਰਾਮ ਰਹੀਮ ਦੀ ਦੇਖਭਾਲ !

190

ਬਲਾਤਕਾਰ ਤੇ ਕਤਲ ਮਾਮਲੇ ਵਿਚ ਸਜ਼ਾ ਕੱਟ ਰਿਹਾ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਇਲਾਜ ਲਈ ਗੁਰੂਗ੍ਰਾਤ ਮੇਦਾਂਤਾ ਹਸਪਤਾਲ ਵਿੱਚ ਭਰਤੀ ਹੈ। ਹੁਣ ਉਸ ਨਾਲ ਹਨੀਪ੍ਰੀਤ ਅਟੈਂਡੈਂਟ ਵਜੋਂ ਰਹੇਗੀ। ਹਸਪਤਾਲ ਨੇ ਵੀ ਹਨੀਪ੍ਰੀਤ ਦਾ ਅਟੈਂਡੈਂਟ ਵਜੋਂ ਕਾਰਡ 15 ਜੂਨ ਤਕੱ ਬਣਾਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਅੱਜ ਡੇਰਾ ਮੁਖੀ ਨੇ ਟੈਸਟ ਕਰਵਾਉਣ ਲਈ ਬਹਾਨੇ ਬਣਾਏ। ਦੱਸਣਾ ਬਣਦਾ ਹੈ ਕਿ ਡੇਰਾ ਮੁਖੀ ਦੇ ਕਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਅਗਲੇਰੀ ਜਾਂਚ ਲਈ ਮੇਦਾਂਤਾ ਲਿਆਂਦਾ ਗਿਆ ਸੀ। ਹਨੀਪ੍ਰੀਤ ਨੂੰ ਐਤਵਾਰ ਹਸਪਤਾਲ ਲਿਆਂਦਾ ਗਿਆ ਸੀ ਹੁਣ ਹਨੀਪ੍ਰੀਤ ਉਸ ਨੂੰ ਮਿਲਣ ਲਈ ਹਰ ਰੋਜ਼ ਰਾਮ ਰਹੀਮ ਦੇ ਕਮਰੇ ਵਿਚ ਜਾ ਸਕਦੀ ਹੈ।
ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਇਸ ਤੋਂ ਪਹਿਲਾਂ 3 ਜੂਨ ਨੂੰ ਰਾਮ ਰਹੀਮ ਨੂੰ ਪੇਟ ਵਿੱਚ ਦਰਦ ਦੀ ਸ਼ਿਕਾਇਤ ਹੋਈ ਸੀ। ਵੀਰਵਾਰ ਨੂੰ ਰੋਹਤਕ ਦੇ ਪੀਜੀਆਈ ਹਸਪਤਾਲ ਵਿੱਚ ਡਾਕਟਰੀ ਜਾਂਚ ਕੀਤੀ ਗਈ। ਇਸ ਦੌਰਾਨ, ਰਾਮ ਰਹੀਮ ਨੇ ਪੀਜੀਆਈ ਵਿੱਚ ਕੋਵਿਡ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।

Real Estate